ਸਿਵਲ ਹਸਪਤਾਲ ਮਾਹਿਲਪੁਰ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ
ਮਾਹਿਲਪੁਰ, 18 ਅਕਤੂਬਰ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ। ਇਸ ਮੌਕੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰੀ ਟੀਮ ਵਿਕਾਸ ਠਾਕੁਰ, ਮੈਡਮ ਸੋਨੀਆ, ਜਸਪ੍ਰੀਤ ਕੌਰ ਸਿਮਰਨਜੀਤ ਕੌਰ ਵਲੋਂ ਮੁਫ਼ਤ ਮੀਮੋਗ੍ਰਾਫੀ, ਪੀ.
ਮਾਹਿਲਪੁਰ, 18 ਅਕਤੂਬਰ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ। ਇਸ ਮੌਕੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰੀ ਟੀਮ ਵਿਕਾਸ ਠਾਕੁਰ, ਮੈਡਮ ਸੋਨੀਆ, ਜਸਪ੍ਰੀਤ ਕੌਰ ਸਿਮਰਨਜੀਤ ਕੌਰ ਵਲੋਂ ਮੁਫ਼ਤ ਮੀਮੋਗ੍ਰਾਫੀ, ਪੀ. ਐਸ. ਓ., ਬੀ. ਪੀ., ਸ਼ੂਗਰ, ਪੈਪਸਮੇਅਰ ਸਮੇਤ ਹੋਰ ਟੈੱਸਟ ਕੀਤੇ ਗਏ। ਇਸ ਮੌਕੇ ਐੱਸ. ਐਮ. ਓ. ਡਾ. ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਤਰ੍ਹਾਂ ਕੈਂਪ ਲਗਾਉਣ ਦਾ ਮੁੱਖ ਉਦੇਸ਼ ਪੰਜਾਬ ਸਮੇਤ ਹੋਰ ਦੇਸ਼ਾਂ ‘ਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਕੈਂਸਰ ਨਾਂਅ ਦੀ ਬਿਮਾਰੀ ਜੜੋਂ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਇਨ੍ਹਾਂ ਟੈੱਸਟਾਂ ਰਾਹੀ ਬਿਮਾਰੀ ਦਾ ਸ਼ੁਰੂ ਤੋਂ ਪਤਾ ਲੱਗ ਜਾਂਦਾ ਤੇ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਹੈ ਤੇ ਉਸ ਦੀ ਜਾਨ ਬਚ ਜਾਂਦੀ ਹੈ। ਇਸ ਮੌਕੇ ਡਾ. ਮਨਜੀਤ ਕੌਰ, ਡਾ. ਮਨਦੀਪ ਕੌਰ ਬੈਂਸ, ਸਟਾਫ਼ ਨਰਸ ਕਮਲਜੀਤ ਕੌਰ, ਰਜਨੀ, ਜਸਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ, ਭਾਵਨਾ, ਰੇਨੂੰ ਤੇ ਸਟਾਫ਼ ਮੈਂਬਰ ਹਾਜ਼ਰ ਸਨ।