18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਰੋਟਰੀ ਆਈ ਬੈਂਕ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਬੀਣੇਵਾਲ, 18 ਅਕਤੂਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.

Ad Position 21
No active advertisement
ਅਜੀਤ ਡੈਸਕ 19-10-2026
ਬੀਣੇਵਾਲ, 18 ਅਕਤੂਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ. ਐਚ. ਸੀ. ਹਸਪਤਾਲ ਬੀਣੇਵਾਲ (ਝੁੰਗੀਆਂ) ਵਿਖੇ ਮੁਫ਼ਤ ਅੱਖਾਂ ਦਾ ਜਾਂਚ ਦਾ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਡਾ. ਪਰਵਿੰਦਰ ਕੌਰ ਅਤੇ ਸੀ. ਐਚ. ਸੀ. ਹਸਪਤਾਲ ਬੀਣੇਵਾਲ ਦੇ ਐੱਸ. ਐਮ. ਓ. ਡਾ. ਨਿਰਮਲ ਕੁਮਾਰ ਵਲੋਂ ਸਾਂਝੇ ਤੌਰ ’ਤੇ ਕੀਤਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਪਰਵਿੰਦਰ ਕੌਰ ਨੇ 340 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਜੇ. ਬੀ. ਬਹਿਲ ਨੇ ਦੋਵਾਂ ਡਾਕਟਰਾਂ ਨੂੰ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ। ਕੈਂਪ ਦੌਰਾਨ 220 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ 77 ਮਰੀਜ਼ਾਂ ਦੀਆਂ ਅੱਖਾਂ ਦੇ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨਾਂ ਲਈ ਤਰੀਕਾਂ ਦਿੱਤੀਆਂ ਗਈਆਂ। ਇਸ ਦੌਰਾਨ ਸਤ ਮਰੀਜ਼ਾਂ ਦੀ ਕੋਰਨੀਆਂ ਸੰਬੰਧੀ ਸਮੱਸਿਆਵਾਂ ਦੀ ਪਹਿਚਾਣ ਕੀਤੀ ਗਈ। ਸੁਸਾਇਟੀ ਦੇ ਚੇਅਰਮੈਨ ਤੇ ਸਿਵਲ ਸਰਜਨ ਦੇ ਤਾਲਮੇਲ ਨਾਲ 77 ਮਰੀਜ਼ਾਂ ਦੇ ਆਪ੍ਰੇਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਡਾ. ਸੰਦੀਪ ਸਿੰਘ, ਡਾ. ਗੁਰਪ੍ਰਤਾਪ ਸਿੰਘ, ਡਾ. ਤਰਨਵੀਰ ਸਿੰਘ, ਡਾ. ਪਲਵੀ, ਸਮੇਤ ਸਮੁੱਚੇ ਸਟਾਫ਼ ਨੇ ਪੂਰਨ ਸਹਿਯੋਗ ਕੀਤਾ। ਇਸ ਮੌਕੇ ਜਸਵੀਰ ਕੰਵਰ, ਜੀ. ਐੱਸ. ਬਾਵਾ, ਸੁਮਨ ਨਈਅਰ, ਅਸ਼ੋਕ ਜੈਨ, ਪ੍ਰੋ. ਦਲਜੀਤ ਸਿੰਘ, ਅਜਾਇਬ ਸਿੰਘ ਬੋਪਾਰਾਏ, ਡਾ. ਤਰਸੇਮ ਸਿੰਘ, ਦਲਜੀਤ ਸਿੰਘ ਬੈਂਸ ਖੁਰਦਾਂ, ਡਾ. ਲਖਵਿੰਦਰ ਕੁਮਾਰ, ਅਮਨਦੀਪ ਚੇਚੀ ਬੀਣੇਵਾਲ, ਰਵਿੰਦਰ ਭੂੰਬਲਾ, ਹਰੀ ਕਿਸ਼ਨ ਗੰਗੜ, ਜਗਦੇਵ ਸਿੰਘ ਮਾਨਸੋਵਾਲ, ਲਵ ਕੁਮਾਰ ਗੋਲਡੀ, ਸਰਪੰਚ ਬਲਵਿੰਦਰ ਸਿੰਘ ਸੋਢੀ ਬੋਪਾਰਾਏ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਸੂਬਾ ਪੱਧਰੀ ਵੁਸ਼ੂ ਖੇਡਾਂ ’ਚ ਖਿਡਾਰੀਆਂ ਨੇ ਤਗਮੇ ਹਾਸਿਲ ਕਰਕੇ ਕਸਬਾ ਗੜ੍ਹਦੀਵਾਲਾ ਦਾ ਨਾਂਅ ਰੁ... ਅਗਲੀ ਖ਼ਬਰ ਰਿੰਪੀ ਪਾਠਕ ਭਾਰਤੀ ਜਨਤਾ ਪਾਰਟੀ ਸਰਕਲ ਮੇਘੋਵਾਲ ਦੇ ਪ੍ਰਧਾਨ ਬਣੇ
Ad Position 24