23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਦੇਸ਼ ਭਗਤ ਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 22 ਅਗਸਤ (ਬਲਜਿੰਦਰਪਾਲ ਸਿੰਘ)- ਦੇਸ਼ ਭਗਤ ਟੈਕਨੀਕਲ ਕਾਲਜ ਹੁਸ਼ਿਆਰਪੁਰ ‘ਚ ਆਈ. ਟੀ.

Ad Position 21
No active advertisement
ਅਜੀਤ ਡੈਸਕ 23-08-2026
ਹੁਸ਼ਿਆਰਪੁਰ, 22 ਅਗਸਤ (ਬਲਜਿੰਦਰਪਾਲ ਸਿੰਘ)- ਦੇਸ਼ ਭਗਤ ਟੈਕਨੀਕਲ ਕਾਲਜ ਹੁਸ਼ਿਆਰਪੁਰ ‘ਚ ਆਈ.ਟੀ.ਆਈ ਦੇ ਵਿਦਿਆਰਥੀਆਂ ਨੇ ਪੰਜਾਬ ਅਤੇ ਹੁਸ਼ਿਆਰਪੁਰ ਨਤੀਜਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਲੰਬਰ ਟਰੇਡ ਦੇ ਕਰਨਵੀਰ ਸਿੰਘ ਅਤੇ ਆਰ.ਏ.ਸੀ ਦੇ ਕਰਨ ਸਿੰਘ ਪਹਿਲੇ ਸਥਾਨ ਤੇ ਦੂਸਰੇ ਸਥਾਨ ‘ਤੇ ਮੋਟਰ ਮਕੈਨਿਕ ਦੂਸਰੇ ਸਾਲ ਦੇ ਸਾਹਿਲ ਸਾਹਿਰਾ ਰਹੇ। ਇਸੇ ਤਰ੍ਹਾਂ ਡੀਜਲ ਮਕੈਨਿਕ ਟਰੇਡ ‘ਚ ਰਮਨਜੋਤ ਸਿੰਘ ਨੇ ਪਹਿਲਾ ਸਥਾਨ, ਮੋਟਰ ਮਕੈਨਿਕ ਪਹਿਲੇ ਸਾਲ ਦੇ ਲਖਵੀਰ ਸਿੰਘ ਨੇ ਪਹਿਲਾ ਸਥਾਨ ਅਤੇ ਆਰ.ਏ.ਸੀ ਦੂਸਰਾ ਸਾਲ ਵਿਚ ਵਿਵੇਕ ਸਿਆਲ ਨੇ ਪਹਿਲਾ ਸਥਾਨ, ਫਿਟਰ ਟਰੇਡ ‘ਚ ਸਤੀਸ਼ ਕੁਮਾਰ ਨੇ ਪਹਿਲਾ ਸਥਾਨ, ਵੈਲਡਿੰਗ ਟਰੇਡ ‘ਚ ਪਰਮਿੰਦਰ ਸਿੰਘ ਅਤੇ ਆਟੋ ਇਲੈਕਟਰੀਸ਼ਨ ਕੋਰਸ ‘ਚ ਲਖਵੀਰ ਸਿੰਘ ਨੇ ਪਹਿਲਾ ਸਥਾਨ, ਇਲੈਕਟਰੀਸ਼ਨ ਪਹਿਲੇ ਸਾਲ ‘ਚ ਕਰਨ ਕੁਮਾਰ ਤੇ ਇਲੈਕਟਰੀਸ਼ਨ ਦੂਸਰੇ ਸਾਲ ‘ਚ ਸਿਮਰਤ ਸਿੰਘ ਨੇ ਪਹਿਲਾ ਸਥਾਨ, ਫਿਟਰ ਦੂਸਰੇ ਸਾਲ ‘ਚ ਲੱਕੀ ਨੇ ਪਹਿਲਾ ਸਥਾਨ, ਡਰਾਫਟਸਮੈਨ ਸਿਵਲ ‘ਚ ਕਿਰਨਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀਆਂ ਨੂੰ ਚੇਅਰਮੈਨ ਬਲਵਿੰਦਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਤੇ ਦੱਸਿਆ ਕਿ ਕਾਲਜ ਦੇ ਕਨਵੋਕੇਸ਼ਨ ਪ੍ਰੋਗਰਾਮ ‘ਚ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਦੇ 15 ਟੈਕਨੀਕਲ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਕੀਰਤਨ ਤੇ ਢਾਡੀ ਦਰਬਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਨਵੀਂ ਜੁਆਇੰਟ ਐਕਸ਼ਨ ਕਮੇਟੀ ਪਾਵਰਕਾਮ ਹੁਸ਼ਿਆਰਪੁਰ ਦੀ ਚੋਣ
Ad Position 24