23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡੀ.ਏ.ਵੀ. ਕਾਲਜ ਦਸੂਹਾ ਵਿਖੇ ਸੋਮਨਾਥ ਸਵਾਭਿਮਾਨ ਦਿਵਸ ਮਨਾਇਆ

ਦਸੂਹਾ, 22 ਅਗਸਤ (ਭੁੱਲਰ)- ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ. ਸੀ.

Ad Position 21
No active advertisement
ਡੀ.ਏ.ਵੀ. ਕਾਲਜ ਦਸੂਹਾ ਵਿਖੇ ਸੋਮਨਾਥ ਸਵਾਭਿਮਾਨ ਦਿਵਸ ਵਿਚ ਸ਼ਾਮਿਲ ਸ਼ਖ਼ਸੀਅਤਾਂ। ਤਸਵੀਰ : ਭੁੱਲਰ 23-08-2026
ਦਸੂਹਾ, 22 ਅਗਸਤ (ਭੁੱਲਰ)- ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਵਿਚ ਪ੍ਰਿੰਸੀਪਲ ਡਾ. ਭਾਨੂ ਗੁਪਤਾ ਦੀ ਅਗਵਾਈ ਹੇਠ “ਸੋਮਨਾਥ ਸਵਾਭਿਮਾਨ ਦਿਵਸ” ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਸੋਮਨਾਥ ਮੰਦਰ ਦੇ ਇਤਿਹਾਸਕ ਮਹੱਤਵ, ਸਭਿਆਚਾਰਕ ਵਿਰਾਸਤ ਅਤੇ ਇਸ ਦੇ ਗੌਰਵਮਈ ਇਤਿਹਾਸ ਬਾਰੇ ਵਿਚਾਰ ਪ੍ਰਗਟ ਕੀਤੇ ਗਏ। ਕਾਰਜ-ਕਰਮ ਦੌਰਾਨ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਪ੍ਰਨੀਤ, ਨਿਤਾਸ਼ਾ ਚੌਧਰੀ, ਧਰੁਵ, ਪਰਵਿੰਦਰ ਕੌਰ ਅਤੇ ਹਰਸ਼, +1 ਦੇ ਵਿਦਿਆਰਥੀ ਦਮਨ ਤੇ ਵੰਸ਼ਿਕਾ ਤੇ +2 ਦੀਆਂ ਵਿਦਿਆਰਥਣਾਂ ਵਸੁਧਾ ਤੇ ਦਕਸ਼ਿਤਾ ਨੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕਰਕੇ ਸੋਮਨਾਥ ਮੰਦਰ ਦੀ ਇਤਿਹਾਸਕ ਮਹਾਨਤਾ ਨੂੰ ਉਜਾਗਰ ਕੀਤਾ। ਭਾਸ਼ਣ ਮੁਕਾਬਲੇ ਵਿਚ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਧਰੁਵ ਨੂੰ “ਦਿਨ ਦਾ ਸਰਵੋਤਮ ਬੁਲਾਰਾ” ਚੁਣਿਆ ਗਿਆ। ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਭਾਨੂ ਗੁਪਤਾ ਨੇ ਇਤਿਹਾਸ ਵਿਭਾਗ ਤੇ ਵਿਦਿਆਰਥੀਆਂ ਦੇ ਉੱਦਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ, ਸਭਿਆਚਾਰ ਤੇ ਰਾਸ਼ਟਰੀ ਵਿਰਾਸਤ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਸੀਹੀ ਭਾਈਚਾਰਾ ਉਸ ਪਾਰਟੀ ਦੀ ਮਦਦ ਕਰੇਗਾ ਜੋ 2027 ’ਚ ਭਾਈਚਾਰੇ ਦੇ ਆਗੂਆਂ ਨੂੰ ਵਿਧਾਨ ਸਭਾ ਦੀ ਟਿਕਟ ਦੇਵੇਗੀ - ਮੁਨੱਵ... ਅਗਲੀ ਖ਼ਬਰ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ
Ad Position 24