23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡਾ. ਦਲਜੀਤ ਸਿੰਘ ਚੀਮਾ ਤੇ ਹੋਰਨਾਂ ਵਲੋਂ ਬਲਰਾਜ ਸਿੰਘ ਚੌਹਾਨ ਨਾਲ ਦੁੱਖ ਸਾਂਝਾ

ਹੁਸ਼ਿਆਰਪੁਰ, 22 ਅਗਸਤ (ਨਰਿੰਦਰ ਸਿੰਘ ਬੱਡਲਾ)- ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਦੇ ਪਿਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੌਹਾਨ (90) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾ.

Ad Position 21
No active advertisement
ਅਜੀਤ ਡੈਸਕ 23-08-2026
ਹੁਸ਼ਿਆਰਪੁਰ, 22 ਅਗਸਤ (ਨਰਿੰਦਰ ਸਿੰਘ ਬੱਡਲਾ)- ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਦੇ ਪਿਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੌਹਾਨ (90) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਥੇ. ਅਮਰਜੀਤ ਸਿੰਘ ਚੌਹਾਨ ਦੀ ਮੌਤ ਨਾਲ ਨਾ ਸਿਰਫ਼ ਪਰਿਵਾਰ ਬਲਕਿ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਚੌਹਾਨ ਦੋਆਬਾ ਖੇਤਰ ’ਚ ਪਾਰਟੀ ਦੇ ਥੰਮ ਸਨ ਜਿਨ੍ਹਾਂ ਨੇ ਲੰਬਾ ਸਮਾਂ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ ਤੇ ਲੰਬਾ ਸਮਾਂ ਪੰਥ ਤੇ ਕੌਮ ਦੀ ਸੇਵਾ ਕੀਤੀ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ (ਸ਼ਹਿਰੀ), ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਵਾਲਾ, ਸੰਜੀਵ ਤਲਵਾੜ ਹਲਕਾ ਇੰਚਾਰਜ ਹੁਸ਼ਿਆਰਪੁਰ, ਬਿਕਰਮਜੀਤ ਸਿੰਘ ਕਲਸੀ, ਸਾਬਕਾ ਕੌਂਸਲਰ ਨਰਿੰਦਰ ਸਿੰਘ ਕਲਸੀ, ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਰਣਵੀਰ ਸਿੰਘ ਬਡਿਆਲ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਆਦਿ ਨੇ ਵੀ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟਿਊਬਵੈੱਲਾਂ ਤੋਂ ਦੋ ਮੋਟਰਾਂ ਦੀਆਂ ਕੇਬਲਾਂ ਵੱਢੀਆਂ ਅਗਲੀ ਖ਼ਬਰ ਮਸੀਹੀ ਭਾਈਚਾਰਾ ਉਸ ਪਾਰਟੀ ਦੀ ਮਦਦ ਕਰੇਗਾ ਜੋ 2027 ’ਚ ਭਾਈਚਾਰੇ ਦੇ ਆਗੂਆਂ ਨੂੰ ਵਿਧਾਨ ਸਭਾ ਦੀ ਟਿਕਟ ਦੇਵੇਗੀ - ਮੁਨੱਵ...
Ad Position 24