24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਦਫ਼ਤਰਾਂ ’ਚ ਪਬਲਿਕ ਡਿਊਟੀ ਸਮੇਂ ਵੀਡੀਓ ਕਾਨਫ਼ਰੰਸਾਂ ਅਤੇ ਸਰਕਾਰੀ ਮੀਟਿੰਗਾਂ ’ਤੇ ਲੱਗੇ ਰੋਕ- ਧੀਮਾਨ

ਹੁਸ਼ਿਆਰਪੁਰ, 22 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਦਫ਼ਤਰਾਂ ਵਿਚ ਅੱਗੇ ਪਬਲਿਕ ਡਿਊਟੀ ਟਾਈਮ ਦੇ ਬੋਰਡ ਲਗਾਉਣ ਦੇ ਸਮੇਂ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਵਲੋਂ ਵੀਡੀਓ ਕਾਨਫ਼ਰੰਸਾਂ ਲਗਾ ਕੇ ਲੋਕਾਂ ਦੇ ਸਮੇਂ ਦੀ ਕੀਤੀ ਜਾ ਰਹੀ ਬਰਬਾਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ 11 ਤੋਂ 1 ਵਜੇ ਤੱਕ ਪਬਲਿਕ ਨੂੰ ਮਿਲਣ ਦਾ ਸਮਾਂ ਰੱਖਿਆ ਗਿਆ ਹੈ ਪਰ ਉਸ ਸਮੇਂ ਵਿਚ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ, ਵਿਧਾਇਕ ਜਾਂ ਮੰਤਰੀ ਮੀਟਿੰਗਾਂ ਅਤੇ ਵੀਡੀਓ ਕਾਨਫ਼ਰੰਸਾਂ ਵਿਚ ਅਧਿ ਕਾਰੀਆਂ ਨੂੰ ਰੁਝੇਵਿਆਂ ਵਿਚ ਉਲਝਾ ਲੈਂਦੇ ਹਨ। ਜਿਹੜਾ ਸਰਕਾਰੀ ਦਫ਼ਤਰਾਂ ਵਿਚ ਪਬਲਿਕ ਨੂੰ ਮਿਲਣ ਦਾ ਸਮਾਂ ਰੱਖਿਆ ਗਿਆ ਹੈ ,ਉਹ ਵੀ ਤਾਂ ਸਰਕਾਰ ਨੇ ਹੀ ਤਹਿ ਕੀਤਾ ਹੋਇਆ ਹੈ।

Ad Position 21
No active advertisement
ਜੈ ਗੋਪਾਲ ਧੀਮਾਨ। 23-08-2026
ਹੁਸ਼ਿਆਰਪੁਰ, 22 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਦਫ਼ਤਰਾਂ ਵਿਚ ਅੱਗੇ ਪਬਲਿਕ ਡਿਊਟੀ ਟਾਈਮ ਦੇ ਬੋਰਡ ਲਗਾਉਣ ਦੇ ਸਮੇਂ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਵਲੋਂ ਵੀਡੀਓ ਕਾਨਫ਼ਰੰਸਾਂ ਲਗਾ ਕੇ ਲੋਕਾਂ ਦੇ ਸਮੇਂ ਦੀ ਕੀਤੀ ਜਾ ਰਹੀ ਬਰਬਾਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ 11 ਤੋਂ 1 ਵਜੇ ਤੱਕ ਪਬਲਿਕ ਨੂੰ ਮਿਲਣ ਦਾ ਸਮਾਂ ਰੱਖਿਆ ਗਿਆ ਹੈ ਪਰ ਉਸ ਸਮੇਂ ਵਿਚ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ, ਵਿਧਾਇਕ ਜਾਂ ਮੰਤਰੀ ਮੀਟਿੰਗਾਂ ਅਤੇ ਵੀਡੀਓ ਕਾਨਫ਼ਰੰਸਾਂ ਵਿਚ ਅਧਿ ਕਾਰੀਆਂ ਨੂੰ ਰੁਝੇਵਿਆਂ ਵਿਚ ਉਲਝਾ ਲੈਂਦੇ ਹਨ। ਜਿਹੜਾ ਸਰਕਾਰੀ ਦਫ਼ਤਰਾਂ ਵਿਚ ਪਬਲਿਕ ਨੂੰ ਮਿਲਣ ਦਾ ਸਮਾਂ ਰੱਖਿਆ ਗਿਆ ਹੈ ,ਉਹ ਵੀ ਤਾਂ ਸਰਕਾਰ ਨੇ ਹੀ ਤਹਿ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਪਬਲਿਕ ਡਿਊਟੀ ਦੇ ਸਮੇਂ ਅਧਿਕਾਰੀ ਮੀਟਿੰਗਾਂ ਤੇ ਵੀਡੀਓ ਕਾਨਫ਼ਰੰਸਾਂ ਵਿਚ ਜਾਂ ਫਿਰ ਦੂਸਰੇ ਰੁਝੇਵਿਆਂ ਵਿਚ ਰੁੱਝੇ ਹੁੰਦੇ ਹਨ ਤੇ ਲੋਕਾਂ ਨੂੰ ਦਫ਼ਤਰਾਂ ਦੇ ਬਾਹਰ ਘੰਟਿਆਂ ਵਧੀ ਅਧਿਕਾਰੀਆਂ ਦਾ ਇੰਤਜ਼ਾਰ ਕਰਨ ਪੈਂਦਾ ਹੈ। ਲੋਕਾਂ ਤੋਂ ਲੰਬਾਂ ਸਮਾਂ ਇੰਤਜ਼ਾਰ ਕਰਵਾਉਣਾ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਲੋਕਾਂ ਨੇ ਆਪਣੇ ਘਰਾਂ ਦੇ ਕੰਮ ਵੀ ਕਰਨੇ ਹੁੰਦੇ ਹਨ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਅਧਿਕਾਰੀਆਂ ਤੋਂ ਪਬਲਿਕ ਦੇ ਕੰਮਾਂ ਦੇ ਸਮੇਂ ਦੌਰਾਨ ਦਫ਼ਤਰਾਂ ਵਿਚ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਾਧਾਰ ’ਤੇ ਅਧਿਕਾਰੀ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਲਈ ਹਾਜੀਪੁਰ ਬਲਾਕ ਵਲੋਂ ਅੱਜ ਸਤੌਜ ਰੈਲੀ ਲਈ ਭਰਵੀਂ ਸ਼ਮੂਲੀਅਤ ਦਾ ਅਹਿਦ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਪਿੰਡ ਸਤੌਰ ’ਚ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ
Ad Position 24