ਰਿਟਾਇਰਡ ਕਰਮਚਾਰੀ ਵੈਲਫੇਅਰ ਯੂਨੀਅਨ ਵਲੋਂ ਮੇਅਰ ਦਾ ਸਨਮਾਨ
ਹੁਸ਼ਿਆਰਪੁਰ, 22 ਅਗਸਤ (ਹਰਪ੍ਰੀਤ ਕੌਰ)- ਹੁਸ਼ਿਆਰਪੁਰ ਨਗਰ ਨਿਗਮ ਰਿਟਾਇਰਡ ਕਰਮਚਾਰੀ ਵੈਲਫੇਅਰ ਯੂਨੀਅਨ ਵਲੋਂ ਨਵੇਂ ਚੁਣੇ ਗਏ ਨਗਰ ਨਿਗਮ ਮੇਅਰ ਪਰਵੀਨ ਲਤਾ ਸੈਣੀ ਦਾ ਸਨਮਾਨ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਸੇਠੀ, ਮੀਤ ਪ੍ਰਧਾਨ ਪ੍ਰੇਮ ਕੁਮਾਰ ਢੀਂਗਰਾ ਅਤੇ ਵਿਜੇ ਕੁਮਾਰ ਟੀਟਾ ਨੇ ਨਵ-ਨਿਯੁਕਤ ਮੇਅਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਹੁਸ਼ਿਆਰਪੁਰ, 22 ਅਗਸਤ (ਹਰਪ੍ਰੀਤ ਕੌਰ)- ਹੁਸ਼ਿਆਰਪੁਰ ਨਗਰ ਨਿਗਮ ਰਿਟਾਇਰਡ ਕਰਮਚਾਰੀ ਵੈਲਫੇਅਰ ਯੂਨੀਅਨ ਵਲੋਂ ਨਵੇਂ ਚੁਣੇ ਗਏ ਨਗਰ ਨਿਗਮ ਮੇਅਰ ਪਰਵੀਨ ਲਤਾ ਸੈਣੀ ਦਾ ਸਨਮਾਨ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਸੇਠੀ, ਮੀਤ ਪ੍ਰਧਾਨ ਪ੍ਰੇਮ ਕੁਮਾਰ ਢੀਂਗਰਾ ਅਤੇ ਵਿਜੇ ਕੁਮਾਰ ਟੀਟਾ ਨੇ ਨਵ-ਨਿਯੁਕਤ ਮੇਅਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸੰਸਥਾ ਦੇ ਦਫ਼ਤਰ ਸਕੱਤਰ ਮੰਗਤ ਰਾਜ ਤੇ ਕੌਂਸਲਰ ਚੌਧਰੀ ਮੁਖੀ ਰਾਮ ਵਲੋਂ ਰਿਟਾਇਰਡ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤੋਂ ਮੇਅਰ ਨੂੰ ਜਾਣੂ ਕਰਵਾਇਆ। ਮੇਅਰ ਨੇ ਵਿਸ਼ਵਾਸ ਦਵਾਇਆ ਕਿ ਸੇਵਾ-ਮੁਕਤ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਦੂਆ, ਤਿਲਕ ਰਾਜ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਸੋਹਣ ਲਾਲ, ਸੁਰਜੀਤ ਸਿੰਘ ਚੱਗਰ, ਕ੍ਰਿਸ਼ਨ ਕੁਮਾਰ, ਰਾਮੇਸ਼ਵਰ ਸਿੰਘ, ਕਸ਼ਮੀਰੀ ਲਾਲ, ਦਿਲਬਾਗ ਸਿੰਘ, ਚੈਨ ਸਿੰਘ ਆਦਿ ਹਾਜ਼ਰ ਸਨ।