ਐਨ.ਪੀ.ਕੇ. ਖ਼ਾਦ ਦੀਆਂ ਵਧੀਆ ਕੀਮਤਾਂ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਖਾਦਾਂ ਦੀ ਸਬਸਿਡੀ ਵਧਾਏ - ਦੇਵੀਦਾਸ
ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਥੋਂ ਦਾ ਕਿਸਾਨ ਪਹਿਲਾਂ ਤੋਂ ਹੀ ਵਾਧੂ ਖੇਤੀ ਲਾਗਤਾਂ ਤੇ ਫ਼ਸਲਾ ਦੇ ਸਹੀ ਸਮੇਂ ’ਤੇ ਸਹੀ ਮੁਲ ਨਾ ਮਿਲਣ ਕਰਕੇ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅਜਿਹੇ ਸਮੇਂ ਖ਼ਾਦ ਕੰਪਨੀ ਐਨ.
ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਥੋਂ ਦਾ ਕਿਸਾਨ ਪਹਿਲਾਂ ਤੋਂ ਹੀ ਵਾਧੂ ਖੇਤੀ ਲਾਗਤਾਂ ਤੇ ਫ਼ਸਲਾ ਦੇ ਸਹੀ ਸਮੇਂ ’ਤੇ ਸਹੀ ਮੁਲ ਨਾ ਮਿਲਣ ਕਰਕੇ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅਜਿਹੇ ਸਮੇਂ ਖ਼ਾਦ ਕੰਪਨੀ ਐਨ.ਪੀ.ਕੇ. ਵਲੋਂ ਖ਼ਾਦ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਕਰ ਕੇ ਕਿਸਾਨਾਂ ਨੂੰ ਹੋਰ ਵੀ ਵੱਡੇ ਵਿੱਤੀ ਸੰਕਟ ਵਿਚ ਪਾ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਪਰਸ਼ੋਤਮ ਸਿੰਘ ਦੇਵੀਦਾਸ ਵਲੋਂ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਖਾਦਾਂ ਦੀ ਸਬਸਿਡੀ ਵਧਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਰਾਹਤ ਮਿਲ ਸਕੇ।