22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਗਰ ਕੌਂਸਲ ਨੇ ਬੀਰਮਪੁਰ ਰੋਡ ’ਤੇ ਅਣ-ਅਧਿਕਾਰਤ ਕਾਲੋਨੀ ਦਾ ਲਗਾਇਆ ਬੋਰਡ

ਗੜ੍ਹਸ਼ੰਕਰ, 22 ਅਗਸਤ (ਧਾਲੀਵਾਲ)- ਨਗਰ ਕੌਂਸਲ ਗੜ੍ਹਸ਼ੰਕਰ ਵਿਚ ਸ਼ਹਿਰ ਵਿਚ ਬੀਰਮਪੁਰ ਰੋਡ ’ਤੇ ਸਥਿਤ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਸਾਹਮਣੇ ਬਣ ਰਹੀ ਇਕ ਕਲੋਨੀ ਵਿਚ ਅਣ-ਅਧਿਕਾਰਤ ਕਲੋਨੀ ਦਾ ਬੋਰਡ (ਨੋਟਿਸ) ਲਗਾ ਦਿੱਤਾ ਗਿਆ ਹੈ। ਬਾ: ਹੁਕਮ ਕਾਰਜ ਸਾਧਕ ਅਫਸਰ, ਨਗਰ ਕੌਂਸਲ ਗੜ੍ਹਸ਼ੰਕਰ ਦੇ ਨਾਂਅ ਹੇਠ ਲਗਾਏ ਇਸ ਬੋਰਡ (ਨੋਟਿਸ) ਵਿਚ ਲਿਖਿਆ ਗਿਆ ਹੈ ਕਿ ‘ਇਹ ਇਕ ਅਣ-ਅਧਿਕਾਰਤ ਕਲੋਨੀ ਹੈ।

Ad Position 21
No active advertisement
ਗੜ੍ਹਸ਼ੰਕਰ ਵਿਖੇ ਸੇਂਟ ਸੋਲਜਰ ਸਕੂਲ ਅੱਗੇ ਬਣਨ ਵਾਲੀ ਕਾਲੋਨੀ ’ਚ ਨਗਰ ਕੌਂਸਲ ਵਲੋਂ ਲਗਾਇਆ ਬੋਰਡ। ਤਸਵੀਰ : ਧਾਲੀਵਾਲ 23-08-2026
ਗੜ੍ਹਸ਼ੰਕਰ, 22 ਅਗਸਤ (ਧਾਲੀਵਾਲ)- ਨਗਰ ਕੌਂਸਲ ਗੜ੍ਹਸ਼ੰਕਰ ਵਿਚ ਸ਼ਹਿਰ ਵਿਚ ਬੀਰਮਪੁਰ ਰੋਡ ’ਤੇ ਸਥਿਤ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਸਾਹਮਣੇ ਬਣ ਰਹੀ ਇਕ ਕਲੋਨੀ ਵਿਚ ਅਣ-ਅਧਿਕਾਰਤ ਕਲੋਨੀ ਦਾ ਬੋਰਡ (ਨੋਟਿਸ) ਲਗਾ ਦਿੱਤਾ ਗਿਆ ਹੈ। ਬਾ: ਹੁਕਮ ਕਾਰਜ ਸਾਧਕ ਅਫਸਰ, ਨਗਰ ਕੌਂਸਲ ਗੜ੍ਹਸ਼ੰਕਰ ਦੇ ਨਾਂਅ ਹੇਠ ਲਗਾਏ ਇਸ ਬੋਰਡ (ਨੋਟਿਸ) ਵਿਚ ਲਿਖਿਆ ਗਿਆ ਹੈ ਕਿ ‘ਇਹ ਇਕ ਅਣ-ਅਧਿਕਾਰਤ ਕਲੋਨੀ ਹੈ। ਇਸ ਕਲੋਨੀ ਵਿਚ ਕੋਈ ਵੀ ਨਕਸ਼ਾ ਨਗਰ ਕੌਂਸਲ ਵਲੋਂ ਪਾਸ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਇਸ ਜਗ੍ਹਾ ’ਤੇ ਕਿਸੇ ਪ੍ਰਕਾਰ ਦੀ ਕੰਸਟ੍ਰਕਸ਼ਨ ਕਰਨ ਦਿੱਤੀ ਜਾਵੇਗੀ। ਇਸ ਕਲੋਨੀ ਵਿਚ ਪਲਾਟ ਖ਼ਰੀਦਣ ਵਾਲਾ ਵਿਅਕਤੀ ਇਸ ਸਬੰਧੀ ਖ਼ੁਦ ਜ਼ਿੰਮੇਵਾਰ ਹੋਵੇਗਾ।’ ਨਗਰ ਕੌਂਸਲ ਗੜ੍ਹਸ਼ੰਕਰ ਵਿਚ ਨਵੇਂ ਬਣੇ ਪ੍ਰਧਾਨ ਸੋਮ ਨਾਥ ਬੰਗੜ ਦੀ ਅਗਵਾਈ ਹੇਠ ਸ਼ਹਿਰ ਦੀ ਸਾਫ-ਸਫਾਈ, ਸ਼ਹਿਰ ਨੂੰ ਪਲਾਸਟਿਕ ਤੋਂ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਸ਼ਹਿਰ ਵਿਚ ਸ਼ਾਇਦ ਇਹ ਵੀ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਅਣ-ਅਧਿਕਾਰ ਕਲੋਨੀ ਦਾ ਬੋਰਡ ਲੱਗਿਆ ਹੈ । ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਮਦਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਐੱਸ.ਆਈ.ਆਰ. ਡਿਊਟੀ ’ਤੇ ਹਨ। ਬੋਰਡ ਦਫ਼ਤਰ ਵੱਲੋਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਪੂਰੀ ਤਫ਼ਤੀਸ਼ ਕਰਨ ਤੋਂ ਬਾਅਦ ਹੀ ਕੁੱਝ ਕਹਿ ਸਕਦੇ ਹਨ। ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਕਿਹਾ ਕਿ ਸੰਬੰਧਿਤਾਂ ਵਲੋਂ ਲਿਖਕੇ ਦੇ ਦਿੱਤਾ ਗਿਆ ਹੈ ਕਿ ਉਹ ਨਿਯਮਾਂ ਅਨੁਸਾਰ ਨਗਰ ਕੌਂਸਲ ਦੀਆਂ ਨਕਸ਼ਾ ਤੇ ਹੋਰ ਕਾਗ਼ਜ਼ਾਤ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਕਲੋਨੀ ਸਬੰਧੀ ਅਗਲੀ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਨੇ 11ਵੀਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ ਵਿਚ ਮਾਰੀ ਬਾਜ਼ੀ, ਓਵਰਆਲ ਪਹਿਲਾ ਸਥਾਨ ਹਾਸਲ ਅਗਲੀ ਖ਼ਬਰ ਐਨ.ਪੀ.ਕੇ. ਖ਼ਾਦ ਦੀਆਂ ਵਧੀਆ ਕੀਮਤਾਂ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਖਾਦਾਂ ਦੀ ਸਬਸਿਡੀ ਵਧਾਏ - ਦੇਵੀਦਾ...
Ad Position 24