ਗਾਲੀ-ਗਲੋਚ ਤੇ ਮਾਰ-ਕੁਟਾਈ ਕਰਨ ’ਤੇ ਚਾਰ ਖ਼ਿਲਾਫ਼ ਮਾਮਲਾ ਦਰਜ
ਹਾਜੀਪੁਰ, 23 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਵਿਖੇ ਗਾਲੀ ਗਲੋਚ ਤੇ ਮਾਰ ਕੁਟਾਈ ਕਰਨ ’ਤੇ ਚਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਟਾਂਡਾ ਚੂੜੀਆਂ ਥਾਣਾ ਹਾਜੀਪੁਰ 10 ਅਗਸਤ 2026 ਨੂੰ ਸ਼ਾਮ 9 ਵਜੇ ਕਰੀਬ ਉਹ ਆਪਣੀ ਪਤਨੀ ਨਾਲ ਸਕੂਟਰੀ ਨੰਬਰ ਪੀ.
ਹਾਜੀਪੁਰ, 23 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਵਿਖੇ ਗਾਲੀ ਗਲੋਚ ਤੇ ਮਾਰ ਕੁਟਾਈ ਕਰਨ ’ਤੇ ਚਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਟਾਂਡਾ ਚੂੜੀਆਂ ਥਾਣਾ ਹਾਜੀਪੁਰ 10 ਅਗਸਤ 2026 ਨੂੰ ਸ਼ਾਮ 9 ਵਜੇ ਕਰੀਬ ਉਹ ਆਪਣੀ ਪਤਨੀ ਨਾਲ ਸਕੂਟਰੀ ਨੰਬਰ ਪੀ.ਬੀ. 54 ਕੇ 1080 ’ਤੇ ਸਵਾਰ ਹੋ ਕੇ ਚਨੌਰ ਪਿੰਡ ਤੋਂ ਦੁੱਧ ਲੈ ਕੇ ਆਪਣੇ ਘਰ ਨੂੰ ਜਾ ਰਹੇ ਸਨ ਤੇ ਭਜਨ ਸਿੰਘ ਸੜਕ ’ਤੇ ਖੜ੍ਹਾ ਸੀ ਜਿਸ ਦੇ ਹੱਥ ਵਿਚ ਕਿਰਪਾਨ ਸੀ ਜਿਸ ਨੇ ਸਾਨੂੰ ਅਚਾਨਕ ਰੋਕ ਕੇ ਸਾਡੇ ਨਾਲ ਗਾਲੀ ਗਲੋਚ ਤੇ ਮਾਰਕੁਟਾਈ ਕੀਤੀ। ਹਾਜੀਪੁਰ ਪੁਲਿਸ ਨੇ ਉਕਤ ਬਿਆਨਾਂ ’ਤੇ ਭਜਨ ਸਿੰਘ ਪੁੱਤਰ ਹਰਨਾਮ ਸਿੰਘ, ਪਰਵੀਨ ਕੁਮਾਰੀ ਪਤਨੀ ਭਜਨ ਸਿੰਘ, ਹਰਪ੍ਰੀਤ ਕੌਰ ਪੁੱਤਰੀ ਭਜਨ ਸਿੰਘ, ਸਰਬਜੀਤ ਕੌਰ ਪੁੱਤਰੀ ਭਜਨ ਸਿੰਘ ਵਾਸੀ ਟਾਂਡਾ ਚੂੜੀਆਂ ਥਾਣਾ ਹਾਜੀਪੁਰ ਸਮੇਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।