09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਨਾਲ ਕੀਤੀ ਬੈਠਕ

ਸੰਗਰੂਰ, 9 ਅਕਤੂਬਰ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਗਿਆਨ ਮੂੰਗੋ ਨੇ...

Ad Position 21
No active advertisement
ਅਜੀਤ ਡੈਸਕ 09-10-2026

ਸੰਗਰੂਰ, 9 ਅਕਤੂਬਰ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਗਿਆਨ ਮੂੰਗੋ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਬਾਰ ਰੂਮ ਵਿਖੇ ਬੈਠਕ ਕੀਤੀ ਜਿਸ ਦੌਰਾਨ ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਜ਼ਿਲ੍ਹਾ ਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਾਰ ਨੂੰ ਲਗਾਤਾਰ ਮਿਲ ਰਹੇ ਸਹਿਯੋਗ ਦੀ ਸਲਾਘਾ ਕਰਦਿਆਂ ਕਿਹਾ ਕਿ ਜਿਲਾ ਬਾਰ ਵਿਚ ਆ ਰਹੇ ਨਵੇਂ ਵਕੀਲਾਂ ਲਈ ਨਵੇਂ ਚੈਂਬਰਾਂ ਦੀ ਜ਼ਰੂਰਤ ਹੈ। ਦੂਜਾ ਵਕੀਲਾਂ ਲਈ ਕੈਸ਼ਲੈਸ ਸਿਹਤ ਬੀਮੇ ਦੀ ਵੀ ਜ਼ਰੂਰਤ ਹੈ।

ਵਕੀਲਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।  ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਦੀ ਮਿਲੀ ਜ਼ਿੰਮੇਵਾਰੀ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕੀਤੀ ਸੀ ਜਿਸ ਦੌਰਾਨ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਦੇ ਬਿੱਲਾਂ ਨੂੰ ਕਮਰਸ਼ੀਅਲ ਤੋਂ ਘਰੇਲੂ ਸਲੈਬ ਵਿਚ ਲਿਆਂਦਾ ਗਿਆ।

ਹੁਣ ਵੀ ਪੂਰੇ ਪੰਜਾਬ ਵਿਚ ਬਾਰਾਂ ਵਿਚ ਜਾ ਕੇ ਵਕੀਲਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਦੀਆਂ ਸਾਰੀਆਂ ਬਾਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਬਾਰਾਂ ਦੇ ਪ੍ਰਧਾਨਾਂ ਅਤੇ ਸੈਕਟਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕਰ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਅਤੇ ਮੰਗਾਂ ਦੀ ਪੂਰਤੀ ਕੀਤੀ ਜਾਵੇ। ਉਨ੍ਹਾਂ ਵਕੀਲਾਂ ਲਈ 10 ਲੱਖ ਰੁਪਏ ਦੇ ਕੈਸ਼ਲੈਸ ਸਿਹਤ ਬੀਮੇ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਮੰਗ ਨੂੰ ਵੀ ਸਰਕਾਰ ਅੱਗੇ ਉਠਾ ਕੇ ਇਸ ਨੂੰ ਪੂਰਾ ਕਰਵਾਇਆ ਜਾਵੇਗਾ।

ਇਸ ਮੌਕੇ ਲੀਗਲ ਸੈਲ ਦੇ ਸਟੇਟ ਸੈਕਟਰੀ ਗੁਰਜੋਤ ਸਿੰਘ ਮਾਂਗਟ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਨਹਿਲ, ਕੁਲਵਿੰਦਰ ਸਿੰਘ ਤੂਰ, ਸੁਨਾਮ ਬਾਰ ਦੇ ਪ੍ਰਧਾਨ ਹਰਦੀਪ ਸਿੰਘ ਭਰੂਰ ਅਤੇ ਸੈਕਟਰੀ ਬਿਕਰਮ ਸਿੰਘ, ਧੂਰੀ ਬਾਰ ਦੇ ਪ੍ਰਧਾਨ ਅਸ਼ਵਨੀ ਕੌਸ਼ਲ, ਮੂਨਕ ਬਾਰ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਲੀਗਲ ਬਿੰਗ ਸੁਨਾਮ ਦੇ ਪ੍ਰਧਾਨ ਵਿਸ਼ਵ ਮੀਤ ਸਿੰਘ ਸਰਾਓ, ਜ਼ਿਲ੍ਹਾ ਬਾਰ ਸੰਗਰੂਰ ਦੇ ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਬਲਵੰਤ ਸਿੰਘ ਢੀਂਡਸਾ, ਹਰਮਿੰਦਰ ਸਿੰਘ ਹਰੀਗੜ,ਹਰਿੰਦਰਪਾਲ ਸਿੰਘ ਛਾਹੜ, ਲਾਭ ਸਿੰਘ ਭਿੰਡਰ, ਹਰਦੀਪ ਅੱਤਰੀ ਯੋਗੇਸ਼ ਭਰਦਵਾਜ, ਗਗਨਦੀਪ ਸਿੰਘ ਹਰੀਗੜ, ਰਣਧੀਰ ਸਿੰਘ ਧੀਰਾ, ਬਿਕਰਮਜੀਤ ਸਿੰਘ ਉਭਵਾਲ,ਬਲਜੀਤ ਨਹਿਲ, ਪ੍ਰੀਤਮ ਸਿੰਘ, ਮਨਜਿੰਦਰ ਸਿੰਘ ਬਿੱਟੂ, ਵਿਕਾਸ ਕੁਰੈਸ਼ੀ ਅਤੇ ਹੋਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪੁਲਿਸ ਵਲੋਂ ਸਮਰਾਲਾ ਚੌਂਕ 'ਚ ਲਗਾਇਆ ਗਿਆ ਹਾਈ-ਟੈਕ ਨਾਕਾ ਅਗਲੀ ਖ਼ਬਰ ਜੀਵਨ ਸਿੰਘ ਨਗਰ ਦੇ ਕਲੀਨਿਕ ’ਤੇ ਸਿਹਤ ਵਿਭਾਗ ਦੀ ਰੇਡ, 10 ਕਿਸਮਾਂ ਦੀਆਂ ਦਵਾਈਆਂ ਜ਼ਬਤ
Ad Position 24