25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਲੱਖਾਂ ਦੀ ਠੱਗੀ ਦੇ ਦੋਸ਼ ’ਚ 2 ਨਾਮਜ਼ਦ

ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਲੱਖਾਂ ਦੀ ਠੱਗੀ ਮਾਰਨ, ਧਮਕੀਆਂ ਦੇਣ ਦੇ ਦੋਸ਼ ਤਹਿਤ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਗੜ੍ਹਸ਼ੰਕਰ ਪੁਲਿਸ ਪਾਸ ਰਾਮ ਪਾਲ ਪੁੱਤਰ ਚਰਨਜੀਤ ਛਾਵਲਾ, ਵਾਸੀ ਪਿੰਡ ਹਾਜੀਪੁਰ ਨੇ ਦਰਖਾਸਤ ਦੇ ਕੇ ਪਰਵਿੰਦਰ ਸਿੰਘ ਪੁੱਤਰ ਰੌਸ਼ਨ ਸਿੰਘ, ਹੁਸਨ ਲਾਲ ਪੁੱਤਰ ਗੁਰਮੀਤ ਸਿੰਘ ਓਗਿਆਨ ਹੋਮ ਸੈਲਿਊਸ਼ਨ ਪ੍ਰਾਈਵੇਟ ਲਿਮਟਿਡ ਸਰਹਾਲਾ ਰੋਡ ਗੜ੍ਹਦੀਵਾਲਾ ‘ਤੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਹਮਸਲਾਹ ਹੋ ਕੇ ਲਾਲਚ ਦੇ ਕੇ, ਝੂਠੇ ਵਾਅਦੇ ਕਰਕੇ ਦਰਖਾਸਤ ਕਰਤਾ ਅਤੇ ਉਸ ਦੇ ਨਾਲ ਨੈੱਟਵਰਕਿੰਗ ਵਿਚ ਜੁੜੇ ਹੋਰ ਵਿਅਕਤੀਆਂ ਨਾਲ ਧੋਖਾਧੜੀ ਕਰਦੇ ਹੋਏ 24 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਰਕਮ ਵਾਪਸ ਦੇਣ ਤੋਂ ਇਨਕਾਰ ਕਰਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਹਨ।

Ad Position 21
No active advertisement
ਅਜੀਤ ਡੈਸਕ 26-08-2026
ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਲੱਖਾਂ ਦੀ ਠੱਗੀ ਮਾਰਨ, ਧਮਕੀਆਂ ਦੇਣ ਦੇ ਦੋਸ਼ ਤਹਿਤ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਗੜ੍ਹਸ਼ੰਕਰ ਪੁਲਿਸ ਪਾਸ ਰਾਮ ਪਾਲ ਪੁੱਤਰ ਚਰਨਜੀਤ ਛਾਵਲਾ, ਵਾਸੀ ਪਿੰਡ ਹਾਜੀਪੁਰ ਨੇ ਦਰਖਾਸਤ ਦੇ ਕੇ ਪਰਵਿੰਦਰ ਸਿੰਘ ਪੁੱਤਰ ਰੌਸ਼ਨ ਸਿੰਘ, ਹੁਸਨ ਲਾਲ ਪੁੱਤਰ ਗੁਰਮੀਤ ਸਿੰਘ ਓਗਿਆਨ ਹੋਮ ਸੈਲਿਊਸ਼ਨ ਪ੍ਰਾਈਵੇਟ ਲਿਮਟਿਡ ਸਰਹਾਲਾ ਰੋਡ ਗੜ੍ਹਦੀਵਾਲਾ ‘ਤੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਹਮਸਲਾਹ ਹੋ ਕੇ ਲਾਲਚ ਦੇ ਕੇ, ਝੂਠੇ ਵਾਅਦੇ ਕਰਕੇ ਦਰਖਾਸਤ ਕਰਤਾ ਅਤੇ ਉਸ ਦੇ ਨਾਲ ਨੈੱਟਵਰਕਿੰਗ ਵਿਚ ਜੁੜੇ ਹੋਰ ਵਿਅਕਤੀਆਂ ਨਾਲ ਧੋਖਾਧੜੀ ਕਰਦੇ ਹੋਏ 24 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਰਕਮ ਵਾਪਸ ਦੇਣ ਤੋਂ ਇਨਕਾਰ ਕਰਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਗੜ੍ਹਸ਼ੰਕਰ ਪੁਲਿਸ ਨੇ ਪਰਵਿੰਦਰ ਸਿੰਘ ਅਤੇ ਹੁਸਨ ਲਾਲ ਖ਼ਿਲਾਫ਼ ਧਾਰਾ 420, 506, 120-ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਤੋਂ ਜੇਲ੍ਹ ਵਾਪਸ ਆਏ ਕੈਦੀ ਤੋਂ ਮਿਲਿਆ ਨਸ਼ੀਲਾ ਪਦਾਰਥ ਅਗਲੀ ਖ਼ਬਰ 50 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਮੇਤ 3 ਕਾਬੂ
Ad Position 24