ਅੱਜ ਦੀ ਮਹਾਂ ਹੜਤਾਲ ’ਚ ਮੁਲਾਜ਼ਮ ਤੇ ਅਧਿਆਪਕ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ - ਜਸਵੀਰ, ਵਿਕੀ
ਰਾਮਗੜ੍ਹ ਸੀਕਰੀ, 26 ਅਗਸਤ (ਕਟੋਚ)- ਸੂਬੇ ਦੇ ਸਮੂਹ ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰਜਾਂ ਨੇ ਆਪਣੀਆਂ ਭਖ ਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮਹਾਂ ਹੜਤਾਲ ਵਿਚ ਸ਼ਮੂਲੀਅਤ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਅਧੀਨ ਸਬ-ਤਹਿਸੀਲ ਤਲਵਾੜਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਕਤ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਜਸਵੀਰ ਤਲਵਾੜਾ ਅਤੇ ਵਰਿੰਦਰ ਵਿਕੀ ਨੇ ਦੱਸਿਆ ਕਿ ਇਸ ਇਤਿਹਾਸਕ ਮਹਾਂ ਹੜਤਾਲ ਨੂੰ ਸਫਲ ਬਣਾਉਣ ਲਈ ਬਲਾਕ ਤਲਵਾੜਾ ਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਆਪਣੇ-ਆਪਣੇ ਦਫ਼ਤਰਾਂ ਕੋਲ ਦਾਖਲ ਕੀਤੀ ਗਈ ਹੈ ਉੱਥੇ ਅਧਿਆਪਕ ਵਰਗ ਨੇ ਵੀ ਵੱਧ ਚੜ੍ਹ ਕੇ ਇਸ ਮਹਾਂ ਹੜਤਾਲ ਵਿਚ ਹਿੱਸਾ ਪਾਉਣ ਦਾ ਮਨ ਬਣਾਇਆ ਹੈ।
ਰਾਮਗੜ੍ਹ ਸੀਕਰੀ, 26 ਅਗਸਤ (ਕਟੋਚ)- ਸੂਬੇ ਦੇ ਸਮੂਹ ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰਜਾਂ ਨੇ ਆਪਣੀਆਂ ਭਖ ਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮਹਾਂ ਹੜਤਾਲ ਵਿਚ ਸ਼ਮੂਲੀਅਤ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਅਧੀਨ ਸਬ-ਤਹਿਸੀਲ ਤਲਵਾੜਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਕਤ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਜਸਵੀਰ ਤਲਵਾੜਾ ਅਤੇ ਵਰਿੰਦਰ ਵਿਕੀ ਨੇ ਦੱਸਿਆ ਕਿ ਇਸ ਇਤਿਹਾਸਕ ਮਹਾਂ ਹੜਤਾਲ ਨੂੰ ਸਫਲ ਬਣਾਉਣ ਲਈ ਬਲਾਕ ਤਲਵਾੜਾ ਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਆਪਣੇ-ਆਪਣੇ ਦਫ਼ਤਰਾਂ ਕੋਲ ਦਾਖਲ ਕੀਤੀ ਗਈ ਹੈ ਉੱਥੇ ਅਧਿਆਪਕ ਵਰਗ ਨੇ ਵੀ ਵੱਧ ਚੜ੍ਹ ਕੇ ਇਸ ਮਹਾਂ ਹੜਤਾਲ ਵਿਚ ਹਿੱਸਾ ਪਾਉਣ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁਲਾਜ਼ਮਾਂ/ਪੈਨਸ਼ਨਰਜ਼ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਹੈ ਜਿਸ ਦੇ ਨਤੀਜਨ ਸੂਬੇ ਦੇ ਸਮੂਹ ਮੁਲਾਜ਼ਮ ਤੇ ਪੈਨਸ਼ਨਰਜ਼ ਅੱਜ ਦੀ ਮਹਾਂ ਹੜਤਾਲ ਵਿਚ ਸ਼ਮੂਲੀਅਤ ਕਰਕੇ ਆਪਣਾ ਵਿਰੋਧ ਦਰਜ ਕਰਵਾਉਣਗੇ।