28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਦੁਕਾਨ ਤੋਂ ਮੋਟਰਸਾਈਕਲ, ਸਿਲੰਡਰ, ਕੂਲਰ ਤੇ ਹੋਰ ਸਾਮਾਨ ਚੋਰੀ

ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)- ਬੀਤੀ ਰਾਤ ਮਾਹਿਲਪੁਰ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਟੂਟੋਮਜਾਰਾ ਵਿਖੇ ਅਣਪਛਾਤੇ ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਮੋਟਰਸਾਈਕਲ, ਗੈਸ ਸਿਲੰਡਰ, ਕੂਲਰ ਤੇ ਫਰੂਟੀਆਂ ਚੋਰੀ ਕੀਤੀਆਂ। ਜਾਣਕਾਰੀ ਅਨੁਸਾਰ ਪਿੰਡ ਟੂਟੋਮਜਾਰਾ ਚੱਲ ਰਹੀ ਮਾਈ ਬਾਲੀ ਸਵੀਟ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ ਕਰੀਬ 7 ਵਜੇ ਜਦੋਂ ਮੈਂ ਆਪਣੀ ਦੁਕਾਨ ਖੋਲ੍ਹਣ ਲੱਗਾ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਬੰਦ ਹੈ।

Ad Position 21
No active advertisement
ਅਜੀਤ ਡੈਸਕ 28-08-2026
ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)- ਬੀਤੀ ਰਾਤ ਮਾਹਿਲਪੁਰ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਟੂਟੋਮਜਾਰਾ ਵਿਖੇ ਅਣਪਛਾਤੇ ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਮੋਟਰਸਾਈਕਲ, ਗੈਸ ਸਿਲੰਡਰ, ਕੂਲਰ ਤੇ ਫਰੂਟੀਆਂ ਚੋਰੀ ਕੀਤੀਆਂ। ਜਾਣਕਾਰੀ ਅਨੁਸਾਰ ਪਿੰਡ ਟੂਟੋਮਜਾਰਾ ਚੱਲ ਰਹੀ ਮਾਈ ਬਾਲੀ ਸਵੀਟ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ ਕਰੀਬ 7 ਵਜੇ ਜਦੋਂ ਮੈਂ ਆਪਣੀ ਦੁਕਾਨ ਖੋਲ੍ਹਣ ਲੱਗਾ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਬੰਦ ਹੈ। ਜਦੋਂ ਮੈਂ ਸ਼ਟਰ ਖੋਲ੍ਹਿਆਂ ਤਾਂ ਦੇਖਿਆ ਕਿ ਮੇਰਾ ਮੋਟਰਸਾਈਕਲ ਮਾਰਕਾ ਸਪਲੈਂਡਰ (ਪੀ.ਬੀ.07 ਸੀ-2385), ਗੈਸ ਨਾਲ ਭਰੇ ਹੋਏ ਦੋ ਸਿਲੰਡਰ, ਕੂਲਰ, ਇਕ ਰਿਫਾਈਂਡ ਦਾ ਭਰਿਆ ਹੋਇਆ ਪੀਪਾ ਤੇ ਫ਼ਰਿਜ ਵਿਚੋਂ ਫਰੂਟੀਆਂ ਤੇ ਕੋਲਡ ਡਰਿੰਕ ਅਤੇ ਹੋਰ ਸਾਮਾਨ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧੀ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਚੌਲਾਂਗ ਟੋਲ ਪਲਾਜ਼ਾ ’ਤੇ ਬੱਸ ਹੇਠਾਂ ਆਉਣ ਕਰ ਕੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਰੱਖੜੀ ਮੁਕਾਬਲਾ ਕਰਵਾਇਆ
Ad Position 24