30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਨੇ ਮਨਾਈ 20ਵੀਂ ਵਰ੍ਹੇਗੰਢ

ਹੁਸ਼ਿਆਰਪੁਰ, 28 ਅਗਸਤ (ਹਰਪ੍ਰੀਤ ਕੌਰ)- ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਦੇ ਮੈਂਬਰਾਂ ਨੇ ਕਲੱਬ ਦੀ 20ਵੀਂ ਵਰ੍ਹੇਗੰਢ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਕਲੱਬ ਦੇ ਸੰਸਥਾਪਕ ਮੈਂਬਰ ਤੇ ਪ੍ਰਧਾਨ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।

Ad Position 21
No active advertisement
ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਦੇ ਮੈਂਬਰ ਪ੍ਰਧਾਨ ਜਸਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਹਰਪ੍ਰੀਤ ਕੌਰ 29-08-2026
ਹੁਸ਼ਿਆਰਪੁਰ, 28 ਅਗਸਤ (ਹਰਪ੍ਰੀਤ ਕੌਰ)- ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਦੇ ਮੈਂਬਰਾਂ ਨੇ ਕਲੱਬ ਦੀ 20ਵੀਂ ਵਰ੍ਹੇਗੰਢ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਕਲੱਬ ਦੇ ਸੰਸਥਾਪਕ ਮੈਂਬਰ ਤੇ ਪ੍ਰਧਾਨ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਮੈਂਬਰਾਂ ਨੇ ਉਨ੍ਹਾਂ ਦੀ ਅਗਵਾਈ, ਸਮਰਪਣ ਅਤੇ ਦੋ ਦਹਾਕਿਆਂ ਤੋਂ ਕਲੱਬ ਨੂੰ ਸਰਗਰਮ ਰੱਖਣ ਵਿੱਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਕਲੱਬ ਦੀ ਹੁਣ ਤੱਕ ਦੀ ਯਾਤਰਾ ਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਨੇ ਆਪਣੀਆਂ ਗਤੀਵਿਧੀਆਂ ਨੂੰ ਸਿਰਫ਼ ਟਰੈਕਿੰਗ ਅਤੇ ਹਾਈਕਿੰਗ ਤੱਕ ਸੀਮਤ ਨਹੀਂ ਰੱਖਿਆ, ਸਗੋਂ ਨੌਜਵਾਨਾਂ ਨੂੰ ਕੁਦਰਤ ਨਾਲ ਜੋੜਣ, ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਵੀ ਲਗਾਤਾਰ ਪ੍ਰੇਰਿਤ ਕੀਤਾ ਹੈ। ਕਲੱਬ ਵੱਲੋਂ ਸਮੇਂ-ਸਮੇਂ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ, ਜੰਗਲਾਂ ਅਤੇ ਕੁਦਰਤੀ ਸਥਾਨਾਂ ਵਿੱਚ ਹਾਈਕਿੰਗ, ਟਰੈਕਿੰਗ ਅਤੇ ਸਾਹਸਿਕ ਯਾਤਰਾਵਾਂ ਕੀਤੀਆਂ ਜਾਂਦੀਆਂ ਹਨ। ਕਲੱਬ ਵੱਲੋਂ ਪੌਧਾਰੋਪਣ ਮੁਹਿੰਮਾਂ, ਸਫ਼ਾਈ ਮੁਹਿੰਮਾਂ ਤੇ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਕਲੱਬ ਨੇ ਨੌਜਵਾਨਾਂ ਲਈ ਫਿਟਨੈਸ ਗਤੀਵਿਧੀਆਂ, ਸਿਹਤ ਜਾਗਰੂਕਤਾ ਪ੍ਰੋਗਰਾਮਾਂ ਤੇ ਸਮਾਜਿਕ ਸੇਵਾ ਮੁਹਿੰਮਾਂ ਵਿੱਚ ਵੀ ਭਾਗ ਲਿਆ ਹੈ। ਕੁਦਰਤੀ ਆਫ਼ਤਾਂ ਜਾਂ ਲੋੜ ਦੇ ਸਮੇਂ ਰਾਹਤ ਕਾਰਜਾਂ ਵਿੱਚ ਸਹਿਯੋਗ ਦੇਣਾ, ਲੋਕਾਂ ਨੂੰ ਸੁਰੱਖਿਅਤ ਟਰੈਕਿੰਗ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਤੇ ਸਥਾਨਕ ਸੈਰ-ਸਪਾਟਾ ਸਥਾਨਾਂ ਨੂੰ ਉਤਸ਼ਾਹਿਤ ਕਰਨਾ ਵੀ ਕਲੱਬ ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਰਜਨੀਸ਼ ਗੁਲਿਆਨੀ, ਗੁਰਜੀਤ ਸਿੰਘ, ਕੈਪਟਨ ਆਰ.ਐਸ. ਸੰਧੂ, ਜਸਵਿੰਦਰ ਸਿੰਘ ਨੇ ਕਿਹਾ ਕਿ ਕਲੱਬ ਦੀ 20 ਸਾਲਾਂ ਦੀ ਯਾਤਰਾ ਮੈਂਬਰਾਂ ਦੀ ਮਿਹਨਤ, ਏਕਤਾ ਤੇ ਕੁਦਰਤ ਪ੍ਰਤੀ ਪਿਆਰ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਨਵੇਂ ਟਰੈਕਿੰਗ ਰੂਟ ਵਿਕਸਿਤ ਕਰਨ, ਵਾਤਾਵਰਣ ਸੰਭਾਲ ਮੁਹਿੰਮਾਂ ਦਾ ਵਿਸਥਾਰ ਕਰਨ ਅਤੇ ਨੌਜਵਾਨਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਉ ਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਫੈਸਲਾ ਹੋਣਹਾਰ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਤੋਂ ਵਾਂਝਾ ਕਰੇਗਾ - ਸੇਖੋਂ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਸਾਤਵਿਕ ਸ਼ਰਮਾ ਨੇ ਸੀ.ਬੀ.ਐੱਸ.ਈ. ਨੌਰਥ ਜ਼ੋਨ ਜੂਡੋ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ
Ad Position 24