ਸਰਕਾਰ ਦਾ ਫੈਸਲਾ ਹੋਣਹਾਰ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਤੋਂ ਵਾਂਝਾ ਕਰੇਗਾ - ਸੇਖੋਂ
ਗੜ੍ਹਸ਼ੰਕਰ, 28 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਨੇਤਰਦਾਨ ਪੰਦ੍ਹਰਵਾੜੇ ਤਹਿਤ ਪ੍ਰਧਾਨ ਜੇ. ਬੀ.
ਨ
ਨੇਤਰਦਾਨ ਪੰਦ੍ਹਰਵਾੜੇ ਤਹਿਤ ਖ਼ਾਲਸਾ ਕਾਲਜ ’ਚ ਲੈਕਚਰ ਕਰਵਾਇਆ
29-08-2026
ਗੜ੍ਹਸ਼ੰਕਰ, 28 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਨੇਤਰਦਾਨ ਪੰਦ੍ਹਰਵਾੜੇ ਤਹਿਤ ਪ੍ਰਧਾਨ ਜੇ.ਬੀ. ਬਹਿਲ ਅਤੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਨੇਤਰਦਾਨ-ਸਰੀਰਦਾਨ ਮਹਾਂਦਾਨ’ ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ। ਕਾਲਜ ਐਨ.ਐੱਸ.ਐੱਸ. ਯੂਨਿਟ ਦੇ ਪ੍ਰਬੰਧਾਂ ਹੇਠ ਕਰਵਾਏ ਇਸ ਲੈਕਚਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਨੇਤਰਦਾਨ, ਸਰੀਰਦਾਨ ਅਤੇ ਅੰਗਦਾਨ ਕਰਨ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨੇਤਰਦਾਨ ਤੇ ਸਰੀਰ ਦਾਨ ਕਰਕੇ ਦੂਜਿਆਂ ਨੂੰ ਜ਼ਿੰਦਗੀ ਦੇਣਾ ਮਹਾਂਦਾਨ ਹੈ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਮਰਨ ਉਪਰੰਤ ਨੇਤਰਦਾਨ ਕਰਨ ਲਈ ਪ੍ਰੇਰਦੇ ਹੋਏ ਆਪਣੇ ਆਸ ਪਾਸ ਦੇ ਲੋਕਾਂ ਨੂੰ ਨੇਤਰਦਾਨ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਨੇਤਰਦਾਨ ਕਰਨ ਦੀ ਪ੍ਰਕਿਰਿਆ ‘ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਅੱਖਾਂ ਦੀ ਖ਼ਰਾਬ ਪੁਤਲੀ ਦੇ ਮਰੀਜ਼ਾਂ ਦੀ ਭਾਲ ਕਰਕੇ ਸੰਸਥਾ ਤੋਂ ਉਨ੍ਹਾਂ ਦੀ ਬਿਨਾਂ ਕਿਸੇ ਖ਼ਰਚ ਤੋਂ ਅੱਖਾਂ ਦੀ ਖ਼ਰਾਬ ਪੁਤਲੀ ਬਦਲਵਾਉਣ ਲਈ ਚਲਾਈ ਜਾ ਰਹੀ ਮਨੁੱਖਤਾ ਦੀ ਸੇਵਾ ਹਿੱਸਾ ਬਣਨ ਲਈ ਪ੍ਰੇਰਿਆ। ਇਸ ਮੌਕੇ ਡਾ. ਜੇ.ਬੀ. ਬਹਿਲ ਪ੍ਰਧਾਨ, ਪ੍ਰੋ. ਦਲਜੀਤ ਸਿੰਘ ਸੈਕਟਰੀ, ਕ੍ਰਿਸ਼ਨ ਕਿਸ਼ੋਰ, ਜਸਵੀਰ ਕਨਵਰ, ਪ੍ਰੋ. ਰਾਜੀਵ ਸ਼ਰਮਾ, ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਡਾ. ਲਖਵਿੰਦਰ ਸਿੰਘ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਸਕੱਤਰ, ਭੁਪਿੰਦਰ ਸਿੰਘ ਰਾਣਾ ਜਨਰਲ ਸਕੱਤਰ, ਰਾਜਨ ਮੱਲ੍ਹਣ ਕੈਸ਼ੀਅਰ, ਰਮਨ ਕੁਮਾਰ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਸੰਘਾ ਨੇ ਸ਼ਿਰਕਤ ਕੀਤੀ। ਪ੍ਰੋ. ਲਖਵਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਕਾਲਜ ਵਲੋਂ ਧੰਨਵਾਦ ਕੀਤਾ। ਡਾ. ਨਰੇਸ਼ ਕੁਮਾਰੀ ਕੋਆਰਡੀਨੇਟਰ ਐੱਨ.ਐੱਸ.ਐੱਸ. ਯੂਨਿਟ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਪ੍ਰੋ. ਅਰਵਿੰਦਰ ਸਿੰਘ ਅਰੋੜਾ, ਪ੍ਰੋ. ਮਨਬੀਰ ਕੁਮਾਰ, ਡਾ. ਨਵਜੋਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਜ਼ਰੀਨਾ ਬੇਗਮ ਹਾਜ਼ਰ ਸਨ।