31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੁੱਟਮਾਰ ਦਾ ਸ਼ਿਕਾਰ ਨੌਜਵਾਨ 1 ਮਹੀਨੇ ਤੋਂ ਲੜ ਰਿਹੈ ਜ਼ਿੰਦਗੀ-ਮੌਤ ਦੀ ਲੜਾਈ

ਬੀਣੇਵਾਲ, 30 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦਾ ਕੁੱਟ ਮਾਰ ਦਾ ਸ਼ਿਕਾਰ ਇੱਕ 45 ਸਾਲਾ ਨੌਜਵਾਨ ਸੋਢੀ ਸਿੰਘ ਪਿਛਲੇ ਇੱਕ ਮਹੀਨੇ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਕੱਤਰ ਜਾਣਕਾਰੀ ਮੁਤਾਬਿਕ ਘਰਾਂ ਵਿਚ ਰੰਗ ਰੋਗਨ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲ ਉਕਤ ਨੌਜਵਾਨ ਅੱਡਾ ਹੈਬੋਵਾਲ ਵਿਚ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਦੁਕਾਨ ’ਤੇ ਸਾਮਾਨ ਲੈਣ ਗਿਆ ਸੀ।

Ad Position 21
No active advertisement
ਅਜੀਤ ਡੈਸਕ 31-08-2026
ਬੀਣੇਵਾਲ, 30 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦਾ ਕੁੱਟ ਮਾਰ ਦਾ ਸ਼ਿਕਾਰ ਇੱਕ 45 ਸਾਲਾ ਨੌਜਵਾਨ ਸੋਢੀ ਸਿੰਘ ਪਿਛਲੇ ਇੱਕ ਮਹੀਨੇ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਕੱਤਰ ਜਾਣਕਾਰੀ ਮੁਤਾਬਿਕ ਘਰਾਂ ਵਿਚ ਰੰਗ ਰੋਗਨ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲ ਉਕਤ ਨੌਜਵਾਨ ਅੱਡਾ ਹੈਬੋਵਾਲ ਵਿਚ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਦੁਕਾਨ ’ਤੇ ਸਾਮਾਨ ਲੈਣ ਗਿਆ ਸੀ। ਇਸ ਦੌਰਾਨ ਦੁਕਾਨ ਮਾਲਕ ਨੇ ਉਸ ’ਤੇ ਦੁਕਾਨ ਵਿਚ ਪਏ ਸਾਮਾਨ ਦੀ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੈਟ ਨਾਲ ਉਸ ਦੇ ਸਿਰ ’ਤੇ ਹੋਰ ਹਿੱਸਿਆਂ ਤੇ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਕਰਕੇ ਉਕਤ ਨੌਜਵਾਨ ਦੀ ਖੱਬੀ ਬਾਂਹ ਦੋ ਥਾਵਾਂ ਤੋਂ ਟੁੱਟ ਗਈ ਅਤੇ ਸਿਰ ਦੇ ਪਿਛਲੇ ਪਾਸੇ ਡੂੰਘੇ ਜ਼ਖਮ ਹੋ ਗਏ ਤੇ ਪੂਰਾ ਸਰੀਰ ਭੰਨ ਦਿੱਤਾ। ਨੌਜਵਾਨ ਗ਼ਰੀਬ ਹੋਣ ਕਾਰਨ ਉਸ ਦੀ ਕਿਸੇ ਨੇ ਮਦਦ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਨੂੰ ਸੂਚਨਾ ਦਿੱਤੀ। ਆਖ਼ਿਰ ਘਰ ਵਿਚ ਉਸ ਦੀ ਭਤੀਜੀ ਨੇਹਾ ਨੇ ਕਰ ਕਰਾ ਕੇ ਉਸ ਨੂੰ ਕਲਵਾਂ ਮੋੜ (ਨੂਰਪੁਰ ਬੇਦੀ) ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਤੇ 17 ਦਿਨਾਂ ਤਕ ਉਸ ਦਾ ਇਲਾਜ ਕੀਤਾ ਗਿਆ ਤੇ ਕਰੀਬ ਢਾਈ ਲੱਖ ਦਾ ਬਿਲ ਬਣ ਗਿਆ ਜੋ ਕਿ ਗ਼ਰੀਬ ਪਰਿਵਾਰ ਲਈ ਸਮੱਸਿਆ ਬਣ ਗਿਆ ਪਰ ਪੈਸੇ ਨ ਹੋਣ ਕਾਰਨ ਹਸਪਤਾਲ ਵੱਲੋਂ ਵੀ ਸੋਢੀ ਸਿੰਘ ਨੂੰ ਡਿਸਚਾਰਜ ਕਰ ਦਿੱਤਾ ਗਿਆ। ਹੁਣ ਹਾਲਾਤ ਇਹ ਹਨ ਕਿ ਕਰੀਬ ਦੋ ਹਫ਼ਤਿਆਂ ਤੋਂ ਬਿਨਾ ਇਲਾਜ ਮੰਜੇ ’ਤੇ ਪਿਆ ਬੇਵੱਸ ਸੋਢੀ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸੋਢੀ ਸਿੰਘ ਦੀ ਭਤੀਜੀ ਨੇਹਾ ਨੇ ਕਿਹਾ ਕਿ ਕੁੱਟਮਾਰ ਕਰਨ ਵਾਲੇ ਦੁਕਾਨਦਾਰ ਰਾਜ਼ੀਨਾਮੇ ਦਾ ਦਬਾਅ ਬਣਾ ਰਹੇ ਹਨ ਪਰ ਅਸੀਂ ਤਾਂ ਇਲਾਜ ਕਰਵਾਉਣ ਦੀ ਮੰਗ ਕਰ ਰਹੇ ਹਾਂ ਕਿਉਂ ਕਿ ਅਸੀਂ ਇਲਾਜ ਕਰਵਾਉਣ ਤੋਂ ਅਸਮਰਥ ਹਾਂ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਕਬਜ਼ੇ ਛੱਡਣ ਸੰਬੰਧੀ ਨੋਟਿਸ ਨੂੰ ਲੈ ਕੇ ਰੋਸ ਪ੍ਰਦਰ਼ਸ਼ਨ ਅਗਲੀ ਖ਼ਬਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ
Ad Position 24