ਜਨਰਲ ਸਕੱਤਰ ਸਾਹੀ ਨੇ ਸ਼ੋਭਾ ਯਾਤਰਾ ’ਚ ਹਾਜ਼ਰੀ ਲਗਵਾਈ
ਤਲਵਾੜਾ, 30 ਅਗਸਤ (ਮਹਿਤਾ)- ਸ੍ਰੀ ਲਕਸ਼ਮੀ ਨਰਾਇਣ ਮੰਦਿਰ ਸੈਕਟਰ-2 ਤਲਵਾੜਾ ਤੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਤਲਵਾੜਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਾਪਸ ਪਰਤੀ। ਇਸ ਸੋਭਾ ਯਾਤਰਾ ’ਚ ਹਾਜ਼ਰੀ ਲਗਵਾਉਣ ਲਈ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਤਿਰਲੋਕ ਸਿੰਘ ਸਾਹੀ ਸੇਵਾ-ਮੁਕਤ ਸੀ.
ਤਲਵਾੜਾ, 30 ਅਗਸਤ (ਮਹਿਤਾ)- ਸ੍ਰੀ ਲਕਸ਼ਮੀ ਨਰਾਇਣ ਮੰਦਿਰ ਸੈਕਟਰ-2 ਤਲਵਾੜਾ ਤੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਤਲਵਾੜਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਾਪਸ ਪਰਤੀ। ਇਸ ਸੋਭਾ ਯਾਤਰਾ ’ਚ ਹਾਜ਼ਰੀ ਲਗਵਾਉਣ ਲਈ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਤਿਰਲੋਕ ਸਿੰਘ ਸਾਹੀ ਸੇਵਾ-ਮੁਕਤ ਸੀ. ਈ. ਡੀ. ਇੰਸਪੈਕਟਰ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਜਨਰਲ ਸਕੱਤਰ ਤਰਲੋਕ ਸਾਹੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ, ਕਮੇਟੀ ਮੈਂਬਰ ਤੇ ਜਨਰਲ ਸਕੱਤਰ ਸਾਹੀ ਨਾਲ ਵੱਡੀ ਗਿਣਤੀ ’ਚ ਕੰਢੀ ਅਤੇ ਬੇਟ ਖੇਤਰ ਦੇ ਕਾਂਗਰਸੀ ਆਗੂ ਹਾਜ਼ਰ ਸਨ।