ਖ਼ਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ
ਮਾਹਿਲਪੁਰ, 1 ਸਤੰਬਰ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਿੱਖ ਰਿਸਰਚ ਇੰਸਟੀਚਿਊਟ ਯੂ. ਐੱਸ.
ਮਾਹਿਲਪੁਰ, 1 ਸਤੰਬਰ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ. ਦੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਜੈਕਟ ਟੀਮ ਦੇ ਸਹਿਯੋਗ ਨਾਲ ‘ਬਾਣੀ ਥਿਤੀ ਕਬੀਰ ਸੰਦਰਭ ਅਤੇ ਸਮੀਖਿਆ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿੱਖ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਫੈਲੋ ਪ੍ਰੋ. ਅਵਤਾਰ ਸਿੰਘ ਤੇ ਰਿਸਰਚ ਫੈਲੋ ਵਿਕਰਮਜੀਤ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਸਮਾਰੋਹ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਹਾਜ਼ਰ ਬੁਲਾਰਿਆਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ.ਬੀ. ਸੇਖੋਂ ਨੇ ਵਿਭਾਗ ਦੀਆਂ ਸਾਹਿੱਤਿਕ ਗਤੀਵਿਧੀਆਂ ਬਾਰੇ ਦੱਸਿਆ ਤੇ ਕਿਹਾ ਕਿ ਭਗਤ ਕਬੀਰ ਜੀ ਦਾ ਜੀਵਨ ਤੇ ਬਾਣੀ ਮੱਧਕਾਲੀ ਭਾਰਤ ਵਿਚਲੀ ਇਕ ਸਭਿਆਚਾਰਕ ਕ੍ਰਾਂਤੀ ਸੀ ਅਤੇ ਇਹ ਬਾਣੀ ਹਰ ਯੁੱਗ ਵਿਚ ਮਨੁੱਖਤਾ ਲਈ ਚਾਨਣ ਦੀ ਮੀਨਾਰ ਹੈ। ਇਸ ਮੌਕੇ ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ. ਦੇ ਰਿਸਰਚ ਫੈਲੋ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਿੱਖ ਰਿਸਰਚ ਇੰਸਟੀਚਿਊਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਅਰਥ, ਭਾਵ ਅਰਥ, ਭਾਸ਼ਾ, ਇਤਿਹਾਸ ਤੇ ਹੋਰ ਅਨੇਕਾਂ ਪਹਿਲੂਆਂ ਬਾਰੇ ਆਪਣੀ ਵੈੱਬਸਾਈਟ ‘ਤੇ ਗੰਭੀਰ ਜਾਣਕਾਰੀ ਆਨਲਾਈਨ ਤੌਰ ‘ਤੇ ਦਰਜ ਕੀਤੀ ਜਾਂਦੀ ਹੈ ਜਿਹੜੀ ਬਿਨਾਂ ਕਿਸੇ ਫ਼ੀਸ ਤੋਂ ਹਰ ਵਿਅਕਤੀ ਦੀ ਪਹੁੰਚ ਵਿਚ ਹੈ। ਪ੍ਰਬੰਧਕਾਂ ਵੱਲੋਂ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਡਾ. ਬਲਵੀਰ ਕੌਰ ਨੇ ਚਲਾਈ। ਇਸ ਮੌਕੇ ਸਮਾਜ ਸੇਵੀ ਹਰਵੇਲ ਸਿੰਘ ਸੈਣੀ, ਡਾ. ਪ੍ਰਭਜੋਤ ਕੌਰ, ਪ੍ਰਿੰਸੀਪਲ ਸੁਰਜੀਤ ਸਿੰਘ, ਸੁਖਜਿੰਦਰ ਪਾਲ ਸਿੰਘ, ਡਾ. ਜਗਤਾਰ ਕੋਟਫ਼ਤੂਹੀ, ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਸ਼ਾਇਰ ਰੁਪਿੰਦਰਜੋਤ ਸਿੰਘ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਜਸਦੀਪ ਕੌਰ ਆਦਿ ਹਾਜ਼ਰ ਸਨ।