02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨੈਸ਼ਨਲ ਸਪੋਰਟਸ ਡੇਅ ’ਤੇ ਐਸ.ਪੀ.ਐਨ. ਕਾਲਜ ਵਲੋਂ ਮਹਿਮੂਦਪੁਰ ਬਟਾਲਾ ਵਿਚ ਵਾਲੀਬਾਲ ਮੁਕਾਬਲੇ

ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਨੈਸ਼ਨਲ ਸਪੋਰਟਸ ਡੇਅ ਦੇ ਮੌਕੇ ’ਤੇ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ (ਐਸ. ਪੀ.

Ad Position 21
repet_subhas-goyals [Copy P29]
ਵਾਲੀਬਾਲ ਮੁਕਾਬਲੇ ਦੌਰਾਨ ਮੈਚ ਖੇਡਦੇ ਹੋਏ ਖਿਡਾਰੀ। ਤਸਵੀਰ : ਰਾਮਗੜ੍ਹੀਆ 02-09-2026
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਨੈਸ਼ਨਲ ਸਪੋਰਟਸ ਡੇਅ ਦੇ ਮੌਕੇ ’ਤੇ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ (ਐਸ.ਪੀ.ਐਨ. ਕਾਲਜ), ਮੁਕੇਰੀਆਂ ਵਲੋ ‘ਭਾਈਚਾਰਜ ਪਹੁੰਚ ਸੇਵਾਵਾਂ’ ਦੇ ਅਧੀਨ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਅਤੇ ਐਨ.ਐਸ.ਐਸ. ਵਲੋਂ ਪਿੰਡ ਮਹਿਮੂਦਪੁਰ ਬਟਾਲਾ ਵਿਚ ਸ਼ਾਨਦਾਰ ਵਾਲੀਬਾਲ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਾਲਜ ਦੀ ਵਾਲੀਬਾਲ ਟੀਮ ਨੇ ਭਾਗ ਲੈਂਦਿਆਂ ਖੇਡ ਭਾਵਨਾ, ਅਨੁਸ਼ਾਸਨ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਇੱਕ ਮਹੱਤਵਪੂਰਨ ਸਾਧਨ ਹਨ। ਖੇਡਾਂ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ, ਅਗਵਾਈ ਦੀ ਸਮਰੱਥਾ ਤੇ ਸੰਘਰਸ਼ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਐਸ.ਪੀ.ਐਨ. ਕਾਲਜ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਮੌਕੇ ਤੇ ਮੰਚ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਕਾਲਜ ਵਲੋਂ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਮੁਖੀ ਡਾ. ਚੰਦਰ ਸ਼ੇਖਰ ਤੇ ਐਨ.ਐਸ.ਐਸ. ਵਿੰਗ ਇੰਚਾਰਜ ਪ੍ਰੋ. ਬਿਕਰਮਜੀਤ ਸਿੰਘ ਨੇ ਵੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ ਖਿਡਾਰੀ ਨਰੋਤਮ ਰੰਧਾਵਾ ਤੇ ਮਨਦੀਪ ਰੰਧਾਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਪਿੰਡ ਮਹਿਮੂਦਪੁਰ ਬਟਾਲਾ ਤੋਂ ਸਰਪੰਚ ਦਿਲਬਾਗ ਸਿੰਘ, ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਬਲਾਕ ਸੰਮਤੀ ਮੈਂਬਰ ਸਤਵੀਰ ਰੰਧਾਵਾ, ਮਾਰਕੀਟ ਕਮੇਟੀ ਮੁਕੇਰੀਆਂ ਦੇ ਚੇਅਰਮੈਨ ਬੇਅੰਤ ਸਿੰਘ ਰੰਧਾਵਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਤੇ ਸੀਨੀਅਰ ਖਿਡਾਰੀ ਬਲਜੀਤ ਸਿੰਘ (ਬੰਟੀ ਫੌਜੀ) ਵੀ ਮੌਜੂਦ ਰਹੇ। ਸਾਰੇ ਪਤਵੰਤੇ ਵਿਅਕਤੀਆਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਤੇ ਕਾਲਜ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਟੀਮ ਵਲੋਂ ਕਾਲਜ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਪਿੰਡ ਮਹਿਮੂਦਪੁਰ ਬਟਾਲਾ ਦੇ ਸਰਪੰਚ ਤੇ ਸਮੂਹ ਪਿੰਡ ਵਾਸੀਆਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਸਹਿਯੋਗ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ
Ad Position 24