02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹਲਕਾ ਚੱਬੇਵਾਲ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਚੱਬੇਵਾਲ, 1 ਸਤੰਬਰ (ਰਾਜੀਵ ਭਾਰਦਵਾਜ)- 20-20 ਫੁੱਟ ਲੰਬੇ, 10-10 ਫੁੱਟ ਚੌੜੇ ਅਤੇ 2-2 ਫੁੱਟ ਡੂੰਘੇ ਖੱਡਿਆਂ ਵਾਲੀਆਂ ਸੜਕਾਂ ਪ੍ਰਤੀ ਧਿਆਨ ਨਾ ਦੇਣ ਨੂੰ ਲੈ ਕੇ ਪਿੰਡ ਚਿੱਤੋਂ ਵਿਚ ਪੰਜਾਬ ਸਰਕਾਰ ਦੇ ਝੂਠੇ ਵਿਕਾਸ ਵਿਰੁੱਧ ਲੇਬਰ ਪਾਰਟੀ ਵਲੋਂ ਜੈ ਗੋਪਾਲ ਧੀਮਾਨ ਅਤੇ ਰਘੁਵੀਰ ਸਿੰਘ, ਬਲਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਮੁਜ਼ਾਹਰਾ ਕੀਤਾ ਗਿਆ ਤੇ ਦੱਸਿਆ ਕਿ ਪਿੰਡਾਂ ਦੀਆਂ ਸੜਕਾਂ ਦੀ ਬਹੁਤ ਬੁਰੀ ਹਾਲਤ ਹੈ ਤੇ ਆਮ ਪਿੰਡਾਂ ਦੀਆਂ ਫਿਰਨੀਆਂ ਵੀ ਟੁੱਟੀਆਂ ਪਈਆਂ ਹਨ। ਧੀਮਾਨ ਨੇ ਦੱਸਿਆ ਕਿ ਜੱਲੋਵਾਲ ਤੋਂ ਚਿੱਤੋਂ, ਭਾਮ ਤੱਕ, ਭਾਮ ਤੋਂ ਗੋਂਦਪੁਰ ਵਾਇਆ ਜਾਂਗਣੀਵਾਲ, ਗੋਂਦਪੁਰ ਤੋਂ ਮਾਹਿਲਪੁਰ ਵਾਇਆ ਨੰਗਲ ਖ਼ੁਰਦ, ਸਰਹਾਲਾ ਖ਼ੁਰਦ ਤੋਂ ਰੂਪੋਵਾਲ ਰਹਲੀ ਵਾਇਆ ਸਰਹਾਲਾ ਕਲਾਂ, ਸਰਹਾਲਾ ਕਲਾਂ ਤੋਂ ਖਰਾਵਲ ਬੱਸੀ, ਲਕਸੀਹਾਂ ਤੋਂ ਖਰਾਵਲ ਬੱਸੀ, ਮਾਹਲਾਂ ਤੋਂ ਲਕਸੀਹਾ, ਨਗਦੀਪੁਰ ਤੋਂ ਖੁਸ਼ਹਾਲਪੁਰ, ਭਗਤੂਪੁਰ, ਅੱਛਰਵਾਲ ਤੋਂ ਠੁਆਣਾ ਆਦਿ ਪਿੰਡਾਂ ਦੀਆਂ ਸੜਕਾਂ ਦੀ ਅਤਿ ਖਸਤਾ ਹਾਲਤ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਚੱਬੇਵਾਲ, 1 ਸਤੰਬਰ (ਰਾਜੀਵ ਭਾਰਦਵਾਜ)- 20-20 ਫੁੱਟ ਲੰਬੇ, 10-10 ਫੁੱਟ ਚੌੜੇ ਅਤੇ 2-2 ਫੁੱਟ ਡੂੰਘੇ ਖੱਡਿਆਂ ਵਾਲੀਆਂ ਸੜਕਾਂ ਪ੍ਰਤੀ ਧਿਆਨ ਨਾ ਦੇਣ ਨੂੰ ਲੈ ਕੇ ਪਿੰਡ ਚਿੱਤੋਂ ਵਿਚ ਪੰਜਾਬ ਸਰਕਾਰ ਦੇ ਝੂਠੇ ਵਿਕਾਸ ਵਿਰੁੱਧ ਲੇਬਰ ਪਾਰਟੀ ਵਲੋਂ ਜੈ ਗੋਪਾਲ ਧੀਮਾਨ ਅਤੇ ਰਘੁਵੀਰ ਸਿੰਘ, ਬਲਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਮੁਜ਼ਾਹਰਾ ਕੀਤਾ ਗਿਆ ਤੇ ਦੱਸਿਆ ਕਿ ਪਿੰਡਾਂ ਦੀਆਂ ਸੜਕਾਂ ਦੀ ਬਹੁਤ ਬੁਰੀ ਹਾਲਤ ਹੈ ਤੇ ਆਮ ਪਿੰਡਾਂ ਦੀਆਂ ਫਿਰਨੀਆਂ ਵੀ ਟੁੱਟੀਆਂ ਪਈਆਂ ਹਨ। ਧੀਮਾਨ ਨੇ ਦੱਸਿਆ ਕਿ ਜੱਲੋਵਾਲ ਤੋਂ ਚਿੱਤੋਂ, ਭਾਮ ਤੱਕ, ਭਾਮ ਤੋਂ ਗੋਂਦਪੁਰ ਵਾਇਆ ਜਾਂਗਣੀਵਾਲ, ਗੋਂਦਪੁਰ ਤੋਂ ਮਾਹਿਲਪੁਰ ਵਾਇਆ ਨੰਗਲ ਖ਼ੁਰਦ, ਸਰਹਾਲਾ ਖ਼ੁਰਦ ਤੋਂ ਰੂਪੋਵਾਲ ਰਹਲੀ ਵਾਇਆ ਸਰਹਾਲਾ ਕਲਾਂ, ਸਰਹਾਲਾ ਕਲਾਂ ਤੋਂ ਖਰਾਵਲ ਬੱਸੀ, ਲਕਸੀਹਾਂ ਤੋਂ ਖਰਾਵਲ ਬੱਸੀ, ਮਾਹਲਾਂ ਤੋਂ ਲਕਸੀਹਾ, ਨਗਦੀਪੁਰ ਤੋਂ ਖੁਸ਼ਹਾਲਪੁਰ, ਭਗਤੂਪੁਰ, ਅੱਛਰਵਾਲ ਤੋਂ ਠੁਆਣਾ ਆਦਿ ਪਿੰਡਾਂ ਦੀਆਂ ਸੜਕਾਂ ਦੀ ਅਤਿ ਖਸਤਾ ਹਾਲਤ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਪਿੰਡਾਂ ਦੀਆਂ ਸੜਕਾਂ ਪੁੱਟ ਕੇ ਰੱਖ ਦਿੱਤੀਆਂ ਹਨ ਜਾਂ ਫਿਰ ਬਣੀਆਂ ਨੂੰ ਪੰਜ ਸਾਲ ਤੋਂ ਵੱਧ ਹੋ ਗਏ ਤੇ ਕਿਸੇ ਵੀ ਸਰਕਾਰ ਨੇ ਸੜਕਾਂ ਦੀ ਸਾਰ ਨਹੀਂ ਲਈ। ਸੜਕਾਂ ਵਿਚ ਪੱਥਰ ਆਮ ਖਿੱਲਰਿਆ ਪਿਆ ਹੈ। ਹਾਲਾਤ ਇਹ ਬਣੇ ਹਨ ਕਿ ਸੜਕਾਂ ’ਤੇ ਕੀੜੀ ਦੀ ਚਾਲ ਨਾਲ ਵਹੀਕਲ ਵੀ ਚੱਲਦੇ ਹਨ। ਹੁਣ ਹਾਲਤ ਇਹ ਹਨ ਕਿ ਇਨ੍ਹਾਂ ਪਿੰਡਾਂ ਵਿਚ ਲੋਕਾਂ ਦੇ ਰਿਸ਼ਤੇਦਾਰ ਵੀ ਆਉਣ ਤੋਂ ਡਰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਹਨਾਂ ਸਾਰੀਆਂ ਸੜਕਾਂ ਦਾ ਨਿਰਮਾਣ ਜਲਦੀ ਕਰਵਾਏ । ਇਸ ਮੌਕੇ ਰਾਜੇਸ਼ ਕੁਮਾਰ, ਸਤੀਸ਼ ਕੁਮਾਰ, ਬਲਜੀਤ ਸਿੰਘ, ਸੁਨੀਲ ਕੁਮਾਰ, ਉਂਕਾਰ ਸਿੰਘ, ਬਲਵੀਰ ਸਿੰਘ, ਲਾਲ ਚੰਦ, ਨਿਰੰਜਨ ਸਿੰਘ, ਸ਼ਾਮ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਝੜਿੰਗ ਵਾਸੀਆਂ ਨੇ ਇਮਾਨਦਾਰੀ ਦੀ ਰਾਜਨੀਤੀ ਦਾ ਸਾਥ ਦੇਣ ਦਾ ਲਿਆ ਸੰਕਲਪ-ਪ੍ਰੋ. ਮੁਲਤਾਨੀ ਅਗਲੀ ਖ਼ਬਰ ਤਿੰਨ ਦਿਨਾਂ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ
Ad Position 24