02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਿੰਡ ਝੜਿੰਗ ਵਾਸੀਆਂ ਨੇ ਇਮਾਨਦਾਰੀ ਦੀ ਰਾਜਨੀਤੀ ਦਾ ਸਾਥ ਦੇਣ ਦਾ ਲਿਆ ਸੰਕਲਪ-ਪ੍ਰੋ. ਮੁਲਤਾਨੀ

ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ‘ਆਪ’ ਆਗੂ ਪ੍ਰੋ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ‘ਆਪ’ ਆਗੂ ਪ੍ਰੋ. ਜੀ. ਐਸ. ਮੁਲਤਾਨੀ ਨੇ ਪਾਰਟੀ ਵਰਕਰਾਂ ਨਾਲ ਪਿੰਡ ਝੜਿੰਗ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਇਸ ਮੌਕੇ ਪ੍ਰੋ. ਜੀ. ਐਸ. ਮੁਲਤਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ’ਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹਨ ਉਨ੍ਹਾਂ ਤੋਂ ਉਹ ਬਹੁਤ ਹੀ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪਿੰਡਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤੇ ਗਲੀਆਂ ਨਾਲੀਆਂ ਅਤੇ ਸੜਕਾਂ ਨੂੰ ਪੱਕਾ ਕੀਤਾ ਗਿਆ, 600 ਯੂਨਿਟ ਮੁਫ਼ਤ ਬਿਜਲੀ, ਮੁਕੇਰੀਆਂ ਹਸਪਤਾਲ ਵੱਡਾ ਹੋ ਰਿਹਾ ਹੈ, 14 ਆਮ ਆਦਮੀ ਕਲੀਨਿਕ ਖੋਲੇ ਗਏ ਤੇ ਹੋਰ ਵੀ ਬਹੁਤ ਸਾਰੇ ਕੰਮ ਆਦਿ ਬਹੁਤ ਸਾਰੇ ਕੰਮ ਕਰਵਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਸੀ ਕਿ ਪ੍ਰੋ. ਜੀ.ਐਸ. ਮੁਲਤਾਨੀ ਦੀ ਅਗਵਾਈ ’ਚ ਮੁਕੇਰੀਆਂ ਵਿਖੇ ਕਰਵਾਏ ਗਏ ਕੰਮਾਂ ਕਰਕੇ ਲੋਕ ਬਹੁਤ ਹੀ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਬਹੁਤ ਹੀ ਮਾਣ ਬਖ਼ਸ਼ਿਆ ਤੇ ਉਨ੍ਹਾਂ ਨੇ ਮੇਰੇ ’ਤੇ ਬਹੁਤ ਭਰੋਸਾ ਜ਼ਾਹਿਰ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਤੇ ਇਮਾਨਦਾਰੀ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ ਅਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਹਰਜੀਤ ਸਿੰਘ ਸਹੋਤਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ, ਮਾ. ਸੇਵਾ ਸਿੰਘ ਸਾਬਕਾ ਐਮ. ਸੀ., ਬਿਨੈ ਰਾਣਾ ਬਲਾਕ ਸੰਮਤੀ ਮੈਂਬਰ, ਸੁਰਿੰਦਰ ਠਾਕੁਰ, ਕੈਪ. ਉਦੈ ਮਾਨਸਰ, ਪਰਮਜੀਤ ਮੋਜੋਵਾਲ, ਬਲਵਿੰਦਰ ਸਿੰਘ, ਹਰਮਿੰਦਰ ਚਿੱਬ, ਸਰਪੰਚ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਹਲਕਾ ਚੱਬੇਵਾਲ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24