02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਮੀਟਿੰਗ

ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਪਿੰਡ ਪੁਰੀਕਾ ਵਿਖੇ ਇੱਕ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮਿਸ਼ਨ 2027 ਤਹਿਤ ਪਾਰਟੀ ਨੂੰ ਹੇਠਲੇ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਲੀਕੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਪਿੰਡ ਪੁਰੀਕਾ ਵਿਖੇ ਇੱਕ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮਿਸ਼ਨ 2027 ਤਹਿਤ ਪਾਰਟੀ ਨੂੰ ਹੇਠਲੇ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਲੀਕੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਅਜੈ ਕੌਸ਼ਲ ਸੇਠੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਅਤੇ ਨੀਤੀਆਂ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਰਕਾਰ ਨੇ ਗ਼ਰੀਬਾਂ, ਮੱਧ ਵਰਗ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਭਲਾਈ ਦੀਆਂ ਕਈ ਸਕੀਮਾਂ ਲਾਗੂ ਕੀਤੀਆਂ ਹਨ। ਇਸ ਸਮੇਂ ਉਨ੍ਹਾਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਜਲ ਜੀਵਨ ਮਿਸ਼ਨ, ਉੱਜਵਲਾ ਯੋਜਨਾ ਤੇ ਮੁਫ਼ਤ ਅਨਾਜ ਸਮੇਤ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕੀਤਾ। ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਸਥਾਨਕ ਮੁੱਦਿਆਂ ’ਤੇ ਚਰਚਾ ਕਰਦਿਆਂ ਸੇਠੂ ਨੇ ਕਿਹਾ ਕਿ ਖੇਤਰ ਦੇ ਵਿਕਾਸ ਲਈ ਬੁਨਿਆਦੀ ਢਾਂਚੇ, ਸਿੱਖਿਆ, ਸੜਕਾਂ, ਰੁਜ਼ਗਾਰ, ਸਿਹਤ ਸਹੂਲਤਾਂ ਤੇ ਹੋਰ ਜਨਤਕ ਸਹੂਲਤਾਂ ਵਿਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਵਿਗੜਦੀ ਆਰਥਿਕ ਹਾਲਤ, ਵਧਦਾ ਕਰਜ਼ਾ, ਕਾਨੂੰਨ-ਵਿਵਸਥਾ ਦੀ ਮਾੜੀ ਸਥਿਤੀ ਤੇ ਵਿਕਾਸ ਕਾਰਜਾਂ ਵਿਚ ਖੜੋਤ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ’ਤੇ ਪਾਉਣ ਲਈ ਇੱਕ ‘ਡਬਲ-ਇੰਜਣ ਸਰਕਾਰ’ ਦੀ ਲੋੜ ਹੈ ਜਿਸ ਵਿਚ ਕੇਂਦਰ ਤੇ ਰਾਜ ਦੋਵਾਂ ਪੱਧਰਾਂ ’ਤੇ ਨੀਤੀਆਂ ਇੱਕ-ਦੂਜੇ ਦੇ ਅਨੁਕੂਲ ਹੋਣ। ਇਸ ਮੌਕੇ ਸਰਪੰਚ ਰਵੀ ਕੁਮਾਰ ਮਿਨਹਾਸ, ਸਰਪੰਚ ਸੁਭਾਸ਼ ਸਿੰਘ ਕਲਸਾ, ਸਰਪੰਚ ਵਿਕਾਸ ਮਿਨਹਾਸ, ਸਰਪੰਚ ਰਣਜੀਤ ਸਿੰਘ, ਸਰਪੰਚ ਅਸ਼ਵਿਨ ਕੁਮਾਰ ਤਲੁਵਾਲ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਭਾਜਪਾ ਅਸ਼ਵਨੀ ਚੌਧਰੀ, ਸਰਪੰਚ ਲਖਨਵੀਰ ਸਿੰਘ ਡੁਗਰੀ, ਰਮੇਸ਼ ਚੰਦਰ ਕਮੇਟੀ ਮੈਂਬਰ, ਕੁਲਦੀਪ ਰਾਜ ਕਾਲਾ, ਸੁਭਾਸ਼ ਸਿੰਘ, ਰਾਮ ਸਿੰਘ, ਕਸ਼ਮੀਰ ਸਿੰਘ, ਮਦਨ ਲਾਲ ਨਾਗਲੂ, ਹਰਦੇਵ ਸਿੰਘ, ਸੁਭਾਸ਼ ਜੌਲੀ, ਅਮਰਜੀਤ ਸਿੰਘ, ਰਾਜੇਸ਼ ਬਿੱਲੂ, ਪ੍ਰਸ਼ੋਤਮ ਸਿੰਘ, ਸ਼ਾਂਤਨੂ ਕੌਸ਼ਲ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਸਮਾਗਮ ਦੇ ਸੰਬੰਧ ਵਿਚ ਸ਼ਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ ਦਾ ਗਠਨ ਅਗਲੀ ਖ਼ਬਰ ਪਿੰਡ ਝੜਿੰਗ ਵਾਸੀਆਂ ਨੇ ਇਮਾਨਦਾਰੀ ਦੀ ਰਾਜਨੀਤੀ ਦਾ ਸਾਥ ਦੇਣ ਦਾ ਲਿਆ ਸੰਕਲਪ-ਪ੍ਰੋ. ਮੁਲਤਾਨੀ
Ad Position 24