02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦੁਸਹਿਰਾ ਸਮਾਗਮ ਦੇ ਸੰਬੰਧ ਵਿਚ ਸ਼ਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ ਦਾ ਗਠਨ

ਹਰਿਆਣਾ, 1 ਸਤੰਬਰ (ਹਰਮੇਲ ਸਿੰਘ ਖੱਖ)- ਕਸਬਾ ਹਰਿਆਣਾ ਦੇ ਦੁਸਹਿਰਾ ਮੈਦਾਨ ਦੇ ਜ਼ਮੀਨ ਦਾਨਕਾਰਾਂ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ ਜ਼ਮੀਨ ਦਾਨਦਾਤਾ ਅਤੇ ਕੌਂਸਲਰ ਰਾਜੀਵ ਕਪਿਲਾ ਦੀ ਪ੍ਰਧਾਨਗੀ ਹੇਠ ਕਸਬਾ ਹਰਿਆਣਾ ਵਿਖੇ ਹੋਈ। ਮੀਟਿੰਗ ਦੌਰਾਨ ਦੁਸਹਿਰਾ ਸਮਾਗਮ ਨੂੰ ਧਾਰਮਿਕ ਸ਼ਰਧਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਹਰਿਆਣਾ, 1 ਸਤੰਬਰ (ਹਰਮੇਲ ਸਿੰਘ ਖੱਖ)- ਕਸਬਾ ਹਰਿਆਣਾ ਦੇ ਦੁਸਹਿਰਾ ਮੈਦਾਨ ਦੇ ਜ਼ਮੀਨ ਦਾਨਕਾਰਾਂ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ ਜ਼ਮੀਨ ਦਾਨਦਾਤਾ ਅਤੇ ਕੌਂਸਲਰ ਰਾਜੀਵ ਕਪਿਲਾ ਦੀ ਪ੍ਰਧਾਨਗੀ ਹੇਠ ਕਸਬਾ ਹਰਿਆਣਾ ਵਿਖੇ ਹੋਈ। ਮੀਟਿੰਗ ਦੌਰਾਨ ਦੁਸਹਿਰਾ ਸਮਾਗਮ ਨੂੰ ਧਾਰਮਿਕ ਸ਼ਰਧਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜ਼ਮੀਨ ਦਾਨਕਾਰਾਂ ਦੀ ਸਰਪ੍ਰਸਤੀ ਹੇਠ ਸ਼ਿਆਵਰ ਸ਼੍ਰੀ ਰਾਮ ਵੈੱਲਫੇਅਰ ਕਮੇਟੀ ਹਰਿਆਣਾ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਕੌਂਸਲਰ ਰਾਜੀਵ ਕਪਿਲਾ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਕਮੇਟੀ ਦੇ ਗਠਨ ਦੀ ਅਗਲੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ। ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਮੌਜੂਦਾ ਸ਼੍ਰੀ ਰਾਮ ਵੈੱਲਫੇਅਰ ਸੋਸਾਇਟੀ ਹਰਿਆਣਾ ਦੇ ਪ੍ਰਧਾਨ ਸੰਜੀਵ ਕੁਮਾਰ ਪੁੰਨੀ ਨੂੰ ਅਪੀਲ ਕੀਤੀ ਗਈ ਕਿ ਦੁਸਹਿਰਾ ਮੈਦਾਨ ਵਿਚ ਬਣੇ ਦਫ਼ਤਰ ਦੀ ਚਾਬੀ ਪਰਮਿੰਦਰ ਸਿੰਘ ਮੀਂਹਮੱਲ ਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਦਫ਼ਤਰ ਦੀ ਸੁਚੱਜੀ ਵਿਵਸਥਾ ਕਰਨ ਦੇ ਨਾਲ-ਨਾਲ ਰਾਮ-ਲੀਲ੍ਹਾ ਦਾ ਸਾਮਾਨ ਵੀ ਢੰਗ ਨਾਲ ਸੁਰੱਖਿਅਤ ਰੱਖਿਆ ਜਾ ਸਕੇ। ਮੀਟਿੰਗ ਦੀ ਕਾਰਵਾਈ ਦਾ ਸਫਲ ਸੰਚਾਲਨ ਕਰਦਿਆਂ ਪ੍ਰਸਿੱਧ ਸਮਾਜ ਸੇਵੀ ਮੁਕੇਸ਼ ਕੁਮਾਰ ਹਰਿਆਣਾ ਨੇ ਦੱਸਿਆ ਕਿ ਪੁਰਾਤਨ ਕਾਲ ਤੋਂ ਹੀ ਕਸਬਾ ਹਰਿਆਣਾ ਦੀ ਰਾਮ ਲੀਲ੍ਹਾ ਦੀ ਦੂਰ ਦਰਾਜ਼ ਖੇਤਰਾਂ ਤੱਕ ਪ੍ਰਸਿੱਧੀ ਰਹੀ ਹੈ ਤੇ ਉਸ ਨੂੰ ਕਾਇਮ ਰੱਖਿਆ ਜਾਵੇਗਾ। ਨਵ-ਨਿਯੁਕਤ ਪ੍ਰਧਾਨ ਰਾਜੀਵ ਕਪਿਲਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਲਜ਼ੀਜ਼ ਫੂਡ ਦੇ ਬ੍ਰਿਜ ਮੋਹਨ ਮਿਸ਼ਰਾ ਵੱਲੋਂ ਸਮੂਹ ਹਾਜ਼ਰੀਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੁਨੀਲ ਕਪਿਲਾ, ਪੰਕਜ ਮਹਿਤਾ, ਜਸਵੰਤ ਸਿੰਘ, ਕੁਲਵੰਤ ਸਿੰਘ ਮੀਂਹਮੱਲ, ਪਰਮਿੰਦਰ ਸਿੰਘ ਮੀਂਹਮੱਲ, ਤੇਜਪਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਬਹਿਲ, ਹਰਚਰਨਜੀਤ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ, ਦਿਨੇਸ਼ ਪਾਲ, ਬਲਦੇਵ ਕ੍ਰਿਸ਼ਨ, ਬਲਬੀਰ ਦੱਤ ਕਪਿਲਾ, ਬ੍ਰਿਜ ਮੋਹਨ ਮਿਸ਼ਰਾ, ਚੰਦਰ ਪ੍ਰਕਾਸ਼ ਬੱਲੀ, ਸੰਦੀਪ ਪ੍ਰਭਾਕਰ, ਮੁਕੇਸ਼ ਕੁਮਾਰ ਹਰਿਆਣਾ, ਅਜੈ ਚੋਪੜਾ, ਦਿਨੇਸ਼ ਬਿੰਦੂ, ਯਸ਼ਪਾਲ, ਜੀਤ, ਪੰਕਜ ਆਨੰਦ, ਮਾਧਵ ਖੋਸਲਾ, ਵਿਕੀ ਕਪਿਲਾ, ਸਚਿਨ ਕਪਿਲਾ, ਪ੍ਰਦੀਪ ਪ੍ਰਭਾਕਰ, ਸ਼ਾਮ ਸੈਣੀ, ਸੰਦੀਪ ਸ਼ਰਮਾ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਪ੍ਰਵੀਨ ਕੁਮਾਰ, ਸਮੀਰ ਕੁਮਾਰ, ਬ੍ਰਿਜ ਮੋਹਨ, ਕੈਲਾਸ਼ ਚੰਦਰ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਜਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਤੇ ਸੁਖਵਿੰਦਰ ਸਿੰਘ ਬੋਦਲ ਬਲਾਕ ਦਸੂਹਾ-1 ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਮੀਟਿੰਗ
Ad Position 24