02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰਜਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਤੇ ਸੁਖਵਿੰਦਰ ਸਿੰਘ ਬੋਦਲ ਬਲਾਕ ਦਸੂਹਾ-1 ਦੇ ਪ੍ਰਧਾਨ ਚੁਣੇ ਗਏ

ਦਸੂਹਾ, 1 ਸਤੰਬਰ (ਭੁੱਲਰ)- ਗਜ਼ਟਿਡ ਅਤੇ ਨਾਨ ਗਜ਼ਟਿਡ ਐਸ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਦਸੂਹਾ, 1 ਸਤੰਬਰ (ਭੁੱਲਰ)- ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ. ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਦੀ ਪ੍ਰਧਾਨਗੀ ਵਿਚ ਇੱਕ ਅਹਿਮ ਮੀਟਿੰਗ ਸ੍ਰੀ ਗੁਰੂ ਰਵਿਦਾਸ ਟੈਂਪਲ ਕ੍ਰਿਸ਼ਨਾ ਕਲੋਨੀ (ਦਸੂਹਾ) ਵਿਖੇ ਹੋਈ। ਮੀਟਿੰਗ ਵਿਚ ਫੈਡਰੇਸ਼ਨ ਦੀ ਚੋਣ ਪ੍ਰਕਿਰਿਆ ਅਨੁਸਾਰ ਗੁਰਜਿੰਦਰ ਪਾਲ ਸਿੰਘ ‘ਲੰਗਰਪੁਰ’ ਦੀ ਤਹਿਸੀਲ ਦਸੂਹਾ ਦੇ ਪ੍ਰਧਾਨ ਵਜੋਂ ਚੋਣ ਹੋਈ ਅਤੇ ਸੁਖਵਿੰਦਰ ਸਿੰਘ ਬੋਦਲ ਨੂੰ ਬਲਾਕ ਦਸੂਹਾ 1 ਦੇ ਪ੍ਰਧਾਨ ਚੁਣਿਆ ਗਿਆ। ਤਹਿਸੀਲ ਕਮੇਟੀ ਦਸੂਹਾ ਦੇ ਨਵ ਨਿਯੁਕਤ ਅਹੁਦੇਦਾਰਾਂ ਨੇ ਪੂਰੀ ਤਨਦੇਹੀ ਨਾਲ ਮਿਲੀ ਹੋਈ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਅਹਿਦ ਲਿਆ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਕਿਹਾ ਕਿ ਇਹ ਫੈਡਰੇਸ਼ਨ ਹਮੇਸ਼ਾ ਸਮਾਜ ਦੀਆਂ ਸੰਵਿਧਾਨਿਕ ਤੇ ਹੱਕੀ ਮੰਗਾਂ ਲਈ ਮੋਹਰੀ ਰੋਲ ਨਿਭਾਉਂਦੀ ਰਹੇਗੀ। ਇਸ ਮੌਕੇ ਲੈਕਚਰਾਰ ਬਲਜੀਤ ਸਿੰਘ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬਲਾਕ ਦਸੂਹਾ 2 ਦੇ ਪ੍ਰਧਾਨ ਸੁਰਿੰਦਰ ਕੁਮਾਰ, ਬਲਾਕ ਕਮਾਹੀ ਦੇਵੀ ਦੇ ਪ੍ਰਧਾਨ ਭੁਪਿੰਦਰ ਸਿੰਘ, ਹੈੱਡ ਮਾਸਟਰ ਜਸਬੀਰ ਸਿੰਘ, ਲੈਕਚਰਾਰ ਬੇਅੰਤ ਸਿੰਘ, ਲੈਕਚਰਾਰ ਕਸ਼ਮੀਰ ਸਿੰਘ, ਲੈਕਚਰਾਰ ਦਲਜੀਤ ਸਿੰਘ, ਜਗਦੀਪ ਸਿੰਘ ਰੋਮੀ, ਮਾਸਟਰ ਸੰਤੋਖ ਸਿੰਘ ਜਲੋਟਾ, ਜਸਵੀਰ ਸਿੰਘ ਬੋਦਲ, ਮਨਿੰਦਰ ਸਿੰਘ ਬੋਦਲ, ਜੋਰਾਵਰ ਸਿੰਘ, ਰਾਮ ਲੁਭਾਇਆ, ਸੰਤੋਖ ਸਿੰਘ ਪੰਡੋਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਨਸਰਾਲਾ ’ਚ ਮੀਟਿੰਗ ਅਗਲੀ ਖ਼ਬਰ ਦੁਸਹਿਰਾ ਸਮਾਗਮ ਦੇ ਸੰਬੰਧ ਵਿਚ ਸ਼ਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ ਦਾ ਗਠਨ
Ad Position 24