04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਲਾਇੰਸ ਕਲੱਬ ਪੁਰਹੀਰਾਂ ਸਕੂਲ ’ਚ ਟ੍ਰੈਫਿਕ ਜਾਗਰੂਕਤਾ ਸਮਾਗਮ ਕਰਵਾਇਆ

ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਟ੍ਰੈਫ਼ਿਕ ਜਾਗਰੂਕਤਾ ਅਭਿਆਨ ਤਹਿਤ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-119 ਵਲੋਂ ਮਨਾਏ ਜਾ ਰਹੇ 19ਵੇਂ ਫਾਊਂਡੇਸ਼ਨ ਹਫ਼ਤੇ ਤਹਿਤ ਸਕੂਲ ਆਫ਼ ਐਮੀਨੈਂਸ ਪੁਰਹੀਰਾਂ ਵਿਖੇ ਪ੍ਰਿੰਸੀਪਲ ਰਮਨਦੀਪ ਕੌਰ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਵਿਸ਼ੇਸ਼ ਮਹਿਮਾਨ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸੈਕੇਂਡ ਵਾਇਸ ਪ੍ਰੈਜ਼ੀਡੈਂਟ ਐਲੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਟ੍ਰੈਫ਼ਿਕ ਜਾਗਰੂਕਤਾ ਅਭਿਆਨ ਤਹਿਤ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-119 ਵਲੋਂ ਮਨਾਏ ਜਾ ਰਹੇ 19ਵੇਂ ਫਾਊਂਡੇਸ਼ਨ ਹਫ਼ਤੇ ਤਹਿਤ ਸਕੂਲ ਆਫ਼ ਐਮੀਨੈਂਸ ਪੁਰਹੀਰਾਂ ਵਿਖੇ ਪ੍ਰਿੰਸੀਪਲ ਰਮਨਦੀਪ ਕੌਰ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਵਿਸ਼ੇਸ਼ ਮਹਿਮਾਨ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸੈਕੇਂਡ ਵਾਇਸ ਪ੍ਰੈਜ਼ੀਡੈਂਟ ਐਲੀ. ਅਸ਼ੋਕ ਪੁਰੀ ਸਨ। ਸਮਾਗਮ ਦੇ ਚੇਅਰਮੈਨ ਐਲੀ. ਰਮੇਸ਼ ਕੁਮਾਰ ਤੇ ਲੈਕਚਰਾਰ ਪ੍ਰੀਤੀ ਸੋਨੀ, ਕਮਲਜੀਤ ਕੌਰ, ਮੈਡਮ ਸੁਪ੍ਰਿਆ ਬਹਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਹਰਜਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੂੰ ਜੀ ਆਇਆ ਨੂੰ ਕਹਿਣ ਉਪਰੰਤ ਐਲੀ. ਅਸ਼ੋਕ ਪੁਰੀ ਨੇ ਟ੍ਰੈਫ਼ਿਕ ਜਾਗਰੂਕਤਾ ਲਈ ਵਿਦਿਆਰਥੀਆਂ ਨਾਲ ਪ੍ਰਸ਼ਨ-ਉੱਤਰੀ ਕੀਤੀ, ਜਿਸ ਨਾਲ ਬੱਚਿਆ ‘ਚ ਟ੍ਰੈਫ਼ਿਕ ਨਿਯਮਾਂ ਦੇ ਗਿਆਨ ਤੇ ਹਾਜ਼ਰ ਜਵਾਬੀ ਨੂੰ ਮੁੱਖ ਰੱਖਦੇ ਹੋਏ +2 ਦੇ ਵਿਦਿਆਰਥੀ ਮਨਦੀਪ ਕੁਮਾਰ, ਤਨਵੀਰ ਸਿੰਘ, +1 ਦੀ ਜੈਸਮੀਨ ਕੌਰ, 7ਵੀਂ ਕਲਾਸ ਦੇ ਗੌਰਵ ਕੁਮਾਰ ਭੱਟੀ ਅਯਾਨ ਲੋਹੀਆ ਤੇ ਰਕੇਸ਼ ਕੁਮਾਰ ਨੂੰ ਮੁੱਖ ਮਹਿਮਾਨ ਖੰਨਾ ਨੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਟਾਫ਼ ਵਲੋਂ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਸਨਮਾਨਿਤ ਮਹਿਮਾਨ ਐਲੀ. ਅਸ਼ੋਕ ਪੁਰੀ, ਪ੍ਰੋਜੈਕਟ ਚੇਅਰਮੈਨ ਐਲੀ. ਰਮੇਸ਼ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 68 ਸਾਲਾਂ ਤੋਂ ਟੀ. ਬੀ. ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣਿਆ ਹੈ ਜੋਧਾ ਮੱਲ ਟੀ. ਬੀ. ਕਲੀਨਿਕ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮੁਹੱਲਾ ਕਹਿਰਵਾਲੀ ਵਿਖੇ ਬਰਾਂਡਿਆਂ ਦਾ ਲੈਂਟਰ ਪਾਇਆ
Ad Position 24