68 ਸਾਲਾਂ ਤੋਂ ਟੀ. ਬੀ. ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣਿਆ ਹੈ ਜੋਧਾ ਮੱਲ ਟੀ. ਬੀ. ਕਲੀਨਿਕ
ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜੋਧਾ ਮੱਲ ਟੀ. ਬੀ.
ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜੋਧਾ ਮੱਲ ਟੀ. ਬੀ. ਕਲੀਨਿਕ ਅੱਜ ਵੀ ਟੀ. ਬੀ. ਦੀ ਬਿਮਾਰੀ ਨਾਲ ਜੂਝ ਰਹੇ ਹਜ਼ਾਰਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣਿਆ ਹੋਇਆ ਹੈ। ਸਾਲ 1958 ਵਿਚ ਸ਼ੁਰੂ ਹੋਇਆ ਇਹ ਕੇਂਦਰ ਹੁਸ਼ਿਆਰਪੁਰ ਜ਼ਿਲ੍ਹੇ ਹੀ ਨਹੀਂ, ਸਗੋਂ ਆਸ-ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਟੀ. ਬੀ. ਮਰੀਜ਼ਾਂ ਨੂੰ ਵੀ ਮੁਫ਼ਤ ਇਲਾਜ ਤੇ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਸ਼ਹਿਰ ਦੇ ਫਗਵਾੜਾ ਰੋਡ ’ਤੇ ਸਥਿਤ ਇਹ ਕਲੀਨਿਕ ਰਾਏ ਬਹਾਦਰ ਜੋਧਾ ਮੱਲ ਵਲੋਂ ਦਾਨ ਕੀਤੀ ਗਈ ਜ਼ਮੀਨ ’ਤੇ ਬਣਾਇਆ ਗਿਆ ਸੀ, ਜੋ ਕਿ ਪਿਛਲੇ ਕਰੀਬ 68 ਸਾਲਾਂ ਦੇ ਲੰਬੇ ਸਫ਼ਰ ਦੌਰਾਨ ਲੱਖਾਂ ਮਰੀਜ਼ਾਂ ਨੂੰ ਜੀਵਨ ਦਾਨ ਦੇ ਚੁੱਕਾ ਹੈ। ਇਹ ਕਲੀਨਿਕ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਹੋਣ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਲਈ ਆਸਾਨੀ ਨਾਲ ਪਹੁੰਚਣ ਵਾਲੀ ਜਗ੍ਹਾ ’ਤੇ ਸਥਿਤ ਹੈ। ਜੋਧਾ ਮੱਲ ਟੀ. ਬੀ. ਕਲੀਨਿਕ ਹੁਣ ਜ਼ਿਲ੍ਹਾ ਟੀ. ਬੀ. ਕੇਂਦਰ ਵਜੋਂ ਵੀ ਕੰਮ ਕਰ ਰਿਹਾ ਹੈ, ਇਸ ਸੰਬੰਧੀ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਇਸ ਹਸਪਤਾਲ ’ਚ ਹਰ ਮਹੀਨੇ ਕਰੀਬ 2,000 ਮਰੀਜ਼ ਇਲਾਜ ਤੇ ਹੋਰ ਸਿਹਤ ਸੇਵਾਵਾਂ ਲਈ ਪਹੁੰਚਦੇ ਹਨ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੋਂ ਇਲਾਵਾ ਐਕਸ-ਰੇ, ਸਪੁਟਮ ਟੈੱਸਟ, ਸਕਰੀਨਿੰਗ ਤੇ ਲੋੜ ਅਨੁਸਾਰ ਹੋਰ ਜਾਂਚਾਂ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਹਰ ਮਹੀਨੇ ਲਗਪਗ 1,500 ਤੋਂ 1,700 ਐਕਸ-ਰੇ ਕੀਤੇ ਜਾਂਦੇ ਹਨ, ਜਦਕਿ ਰੋਜ਼ਾਨਾ ਕਰੀਬ 12 ਸਪੁਟਮ ਟੈੱਸਟ ਕੀਤੇ ਜਾਂਦੇ ਹਨ।