06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕਾਂ ਦੀ ਪ੍ਰੇਰਨਾ ਨਾਲ ਹੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਿਲਦੀ ਹੈ ਦਿਸ਼ਾ-ਬੀਬੀ ਔਲਖ

ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ‘ਚ ਬੀਬੀ ਦਵਿੰਦਰ ਕੌਰ ਔਲਖ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ, ਪ੍ਰਿੰਸੀਪਲ ਡਾ: ਡਿੰਪਲ ਸੰਧੂ, ਵਾਇਸ ਪ੍ਰਿੰ: ਰਮਨਪ੍ਰੀਤ ਕੌਰ ਅਤੇ ਰਣਜੀਤ ਕੌਰ ਪ੍ਰਿੰਸੀਪਲ ਸਕੂਲ ਆਫ਼ ਨਰਸਿੰਗ ਦੀ ਅਗਵਾਈ ‘ਚ ਵਿਸ਼ਵ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੇਅਰਪਰਸਨ ਬੀਬੀ ਦਵਿੰਦਰ ਕੌਰ ਔਲਖ ਵਲੋਂ ਵਿਸ਼ਵ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਸਮੂਹ ਸਟਾਫ਼ ਨੂੰ ਗੁਲਦਸਤੇ ਤੇ ਪੈੱਨ ਵੰਡੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ‘ਚ ਬੀਬੀ ਦਵਿੰਦਰ ਕੌਰ ਔਲਖ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ, ਪ੍ਰਿੰਸੀਪਲ ਡਾ: ਡਿੰਪਲ ਸੰਧੂ, ਵਾਇਸ ਪ੍ਰਿੰ: ਰਮਨਪ੍ਰੀਤ ਕੌਰ ਅਤੇ ਰਣਜੀਤ ਕੌਰ ਪ੍ਰਿੰਸੀਪਲ ਸਕੂਲ ਆਫ਼ ਨਰਸਿੰਗ ਦੀ ਅਗਵਾਈ ‘ਚ ਵਿਸ਼ਵ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੇਅਰਪਰਸਨ ਬੀਬੀ ਦਵਿੰਦਰ ਕੌਰ ਔਲਖ ਵਲੋਂ ਵਿਸ਼ਵ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਸਮੂਹ ਸਟਾਫ਼ ਨੂੰ ਗੁਲਦਸਤੇ ਤੇ ਪੈੱਨ ਵੰਡੇ ਗਏ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨਹੀਂ, ਬਲਕਿ ਉਨ੍ਹਾਂ ਦੇ ਸੁਪਨਿਆਂ ਨੂੰ ਦਿਸ਼ਾ ਦਿੰਦੇ ਹਨ। ਨਰਸਿੰਗ ਕਾਲਜ ਦੀ ਨੀਂਹ ਅਣਥੱਕ ਮਿਹਨਤੀ ਅਧਿਆਪਕ ਹਨ, ਜੋ ਅਨੁਸ਼ਾਸਨ ਨਾਲ ਵਿਦਿਆਰਥਣਾਂ ਦੇ ਚਰਿੱਤਰ ਨੂੰ ਢਾਲ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਮਨੁੱਖਤਾ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਨਰਸਿੰਗ ਕਰਦੀਆਂ ਵਿਦਿਆਰਥਣਾਂ ਲਈ ਇਕ ਵਰਦਾਨ ਹਨ, ਜੋ ਉਨ੍ਹਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਤੇ ਸਮਾਜ ਨੂੰ ਸੁਰੱਖਿਅਤ ਸਿਹਤ ਸਹੂਲਤਾਂ ਦੇਣ ‘ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਡਿੰਪਲ ਸੰਧੂ ਨੇ ਵਿਸ਼ਵ ਅਧਿਆਪਕ ਦਿਵਸ ਦੀ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਧੀਰਜ ਤੇ ਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਅਨੁਸ਼ਾਸਿਤ, ਮਿਹਨਤੀ, ਧੀਰਜਵਾਨ, ਮਨੁੱਖਤਾ ਤੇ ਦੇਸ਼ ਦੀ ਸੇਵਾ ਅਤੇ ਸਤਿਕਾਰ ਕਰਨ ਵਾਲੇ ਨਾਗਰਿਕ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਥੇ ਅਧਿਆਪਕ ਸਮਰਪਿਤ ਹੁੰਦੇ ਹਨ, ਉਥੇ ਵਿਦਿਆਰਥੀਆਂ ਦੇ ਸੁਪਨੇ ਹਮੇਸ਼ਾਂ ਪੂਰੇ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਐਮ. ਐਸ. ਸੀ., ਬੀ. ਐਸ. ਸੀ., ਜੀ. ਐਨ. ਐਮ. ਤੇ ਏ. ਐਨ. ਐਮ. ਦੀਆਂ ਵਿਦਿਆਰਥਣਾਂ ਵਲੋਂ ਅਧਿਆਪਕਾਂ ਦਾ ਸਤਿਕਾਰ ਕਰਕੇ ਉਨ੍ਹਾਂ ਨੂੰ ਗੁਲਦਸਤੇ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਵਿੱਦਿਅਕ ਅਦਾਰਿਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਦੀ ਲੋੜ-ਸਿਸੋਦੀਆ ਅਗਲੀ ਖ਼ਬਰ ਮੌਤ ਦੇ ਪਹੀਆਂ ਹੇਠਾਂ ਜ਼ਿੰਦਗੀ... ਪਹਿਲਾਂ ਟੱਕਰ, ਫਿਰ ਭੱਜਣ ਦੀ ਕੋਸ਼ਿਸ਼ ’ਚ ਗੱਡੀ ਨੇ ਦਰੜਿਆ
Ad Position 24