ਖ਼ਾਲਸਾ ਸਕੂਲ ’ਚ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ
ਮਾਹਿਲਪੁਰ, 5 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸਕੂਲ ਮਾਹਿਲਪੁਰ ਵਿਖੇ ਮੈਨੇਜਿੰਗ ਡਾਇਰੈਕਟਰ ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਸਰਪ੍ਰਸਤੀ ਹੇਠ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਐਮ.
ਮਾਹਿਲਪੁਰ, 5 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸਕੂਲ ਮਾਹਿਲਪੁਰ ਵਿਖੇ ਮੈਨੇਜਿੰਗ ਡਾਇਰੈਕਟਰ ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਸਰਪ੍ਰਸਤੀ ਹੇਠ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਐਮ. ਡੀ. ਸੁਰਿੰਦਰਪਾਲ ਸਿੰਘ ਪ੍ਰਦੇਸੀ ਸਮੇਤ ਵੱਖ-ਵੱਖ ਅਧਿਆਪਕ ਬੁਲਾਰਿਆਂ ਨੇ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ ਡਾ. ਰਾਧਾ ਕ੍ਰਿਸ਼ਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਤੌਰ ‘ਤੇ ਮਨਾਉਣ ਦੀ ਮਹੱਤਤਾ ਨੂੰ ਦੱਸਦੇ ਹੋਏ ਨਵੀ ਕੌਮ ਦੇ ਨਿਰਮਾਤਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਧਿਆਪਕ ਸਮੇਤ ਵਿਦਿਆਰਥੀਆਂ ਦੇ ਭਾਸ਼ਨ ਤੇ ਕਵਿਤਾਵਾਂ ਮੁਕਾਬਲੇ ਕਰਵਾਏ ਗਏ ਅਤੇ ਅਧਿਆਪਕ ਦੇ ਸਤਿਕਾਰ ਵਜੋਂ ਸਕੂਲ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਵਲੋਂ ਤੋਹਫ਼ੇ ਦਿੱਤੇ ਗਏ। ਇਸ ਮੌਕੇ ਪਿਛਲੇ 10 ਸਾਲਾ ਤੋਂ ਇਸ ਸਕੂਲ ‘ਚ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਚੁੱਕੇ ਮੈਡਮ ਪਵਨਦੀਪ ਕੌਰ ਨੂੰ ਵਿਦਾਇਗੀ ਪਾਰਟੀ ਦਿੰਦੇ ਹੋਏ ਸਨਮਾਨਿਤ ਕੀਤਾ। ਇਸ ਮੌਕੇ ਗੁਰਨਾਮ ਸਿੰਘ ਬੈਂਸ, ਜਸਵੀਰ ਕੌਰ ਖ਼ਾਲਸਾ, ਮੈਡਮ ਜਸਵਿੰਦਰ ਕੌਰ, ਮੈਡਮ ਅਮਰਜੀਤ ਕੌਰ, ਮੈਡਮ ਕਮਲਦੀਪ ਕੌਰ, ਦਲਜਿੰਦਰ ਕੌਰ, ਅਜਮੇਰ ਸਿੰਘ, ਬਲਜੀਤ ਕੌਰ, ਸ਼ਾਰਧਾ ਦੇਵੀ ਸਮੇਤ ਸਟਾਫ਼ ਤੇ ਪਤਵੰਤੇ ਸੱਜਣ ਹਾਜ਼ਰ ਸਨ।