06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਧਿਆਪਕ ਦਿਵਸ ਮਨਾਇਆ

ਬਹਿਰਾਮ, 6 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸ਼ਿਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਅਧਿਆਪਕ ਦਿਵਸ ਮਨਾਇਆ। ਪ੍ਰਿੰ: ਵਿਕਰਾਂਤ ਠਾਕੁਰ ਵਲੋਂ ਅਧਿਆਪਕਾਂ ਦੀ ਸਿੱਖਿਆ, ਮਿਹਨਤ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਨਿਭਾਈ ਜਾ ਰਹੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬੀ ਗਿਆਨ ਦੇਣ ਵਾਲਾ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਵਿਦਿਆਰਥੀ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਮਾਰਗ ਦਰਸ਼ਕ, ਪ੍ਰੇਰਨਾਸ੍ਰੋਤ ਤੇ ਚਰਿੱਤਰ ਨਿਰਮਾਤਾ ਹੁੰਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬਹਿਰਾਮ, 6 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸ਼ਿਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਅਧਿਆਪਕ ਦਿਵਸ ਮਨਾਇਆ। ਪ੍ਰਿੰ: ਵਿਕਰਾਂਤ ਠਾਕੁਰ ਵਲੋਂ ਅਧਿਆਪਕਾਂ ਦੀ ਸਿੱਖਿਆ, ਮਿਹਨਤ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਨਿਭਾਈ ਜਾ ਰਹੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬੀ ਗਿਆਨ ਦੇਣ ਵਾਲਾ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਵਿਦਿਆਰਥੀ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਮਾਰਗ ਦਰਸ਼ਕ, ਪ੍ਰੇਰਨਾਸ੍ਰੋਤ ਤੇ ਚਰਿੱਤਰ ਨਿਰਮਾਤਾ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਸਿਰਫ਼ ਚੰਗੇ ਅੰਕ ਪ੍ਰਾਪਤ ਕਰਨ ਨਾਲ ਨਹੀਂ, ਬਲਕਿ ਚੰਗਾ ਇਨਸਾਨ ਬਣਨ ਨਾਲ ਮਿਲਦੀ ਹੈ। ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ, ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਉਤਰੋ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹੋ। ਉਪਰੰਤ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਚੰਗੇ ਭਵਿੱਖ ਲਈ ਸਕੂਲ ਨਾਲ ਲਗਾਤਾਰ ਸਾਂਝ ਬਣਾਈ ਰੱਖਣ। ਅਧਿਆਪਕ ਅਤੇ ਮਾਪੇ ਜਦੋਂ ਮਿਲ ਕੇ ਬੱਚੇ ਦੀ ਸਿੱਖਿਆ, ਅਨੁਸ਼ਾਸਨ ਲਈ ਕੰਮ ਕਰਦੇ ਹਨ ਤਾਂ ਹੀ ਇਕ ਮਜ਼ਬੂਤ ਅਤੇ ਸਫਲ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਅਤੇ ਸਮੂਹ ਸਟਾਫ਼ ਹਾਜਰ ਸੀ।
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਸ਼ੇਰਗਿੱਲ ਅਕੈਡਮੀ ਤੇ ਮੈਪਲ ਬਿਅਰ ਸਕੂਲ ਮੁਕੰਦਪੁਰ ਵਿਖੇ ਜਨਮ ਅਸ਼ਟਮੀ ਤੇ ਅਧਿਆਪਕ ਦਿਵਸ ਮਨਾਏ
Ad Position 24