ਡਿਪਲੋਮਾ ਦੇ ਦੂਸਰੇ ਸਾਲ ਦੇ ਹੋਣਹਾਰ ਵਿਦਿਆਰਥੀ ਸਿਮਰਨਜੀਤ ਕੌਰ, ਹਨੀ ਕੁਮਾਰੀ, ਸੋਨੀਆ ਬੰਗਾ।
ਕੇ. ਸੀ. ਫਾਰਮੇਸੀ ਕਾਲਜ ਦੇ ਡੀ. ਫਾਰਮਾ ਦੇ ਦੂਸਰੇ ਸਾਲ ’ਚ ਸਿਮਰਨਜੀਤ ਕੌਰ ਅੱਵਲ
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ.
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਫਾਰਮੇਸੀ ਕਾਲਜ ਦਾ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਦਾ ਡੀ ਫਾਰਮਾ ਦਾ ਦੋ ਸਾਲ ਦੇ ਡਿਪਲੋਮਾ ਦੇ ਦੂਸਰੇ ਸਾਲ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਮੁੱਖ ਡਾ. ਨਵਜੋਤ ਸਿੰਘ ਸੇਠੀ ਤੇ ਵਿਭਾਗ ਮੁਖੀ ਅਮਨਜੋਤ ਕੌਰ ਨੇ ਦੱਸਿਆ ਕਿ ਫਾਰਮੇਸੀ ਦੂਜੇ ਸਾਲ ’ਚ ਸਿਮਰਨਜੀਤ ਕੌਰ ਨੇ 1100 ’ਚੋਂ 925 ਅੰਕ ਲੈ ਕੇ ਕਾਲਜ ’ਚ ਪਹਿਲਾ, ਹਨੀ ਕੁਮਾਰੀ ਨੇ 911 ਅੰਕ ਲੈ ਕੇ ਦੂਜਾ ਤੇ ਸੋਨੀਆ ਬੰਗਾ ਨੇ 907 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਚੌਧਰੀ, ਕਾਲਜ ਮੁਖੀ ਡਾ. ਨਵਜੋਤ ਸਿੰਘ ਸੇਠੀ, ਅਮਨਜੋਤ ਕੌਰ, ਇੰਦਰਪ੍ਰੀਤ ਕੌਰ, ਨਵਜੋਤ ਤੇ ਮਨਪ੍ਰੀਤ ਨੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ।