08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੈਨੇਟ ਚੋਣਾਂ ਲਈ ਸੰਦੀਪ ਸੀਕਰੀ ਦੇ ਹੱਕ ’ਚ ਮੀਟਿੰਗ

ਅੱਡਾ ਸਰਾਂ, 7 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਯੂਨੀਵਰਸਿਟੀ ਦੀਆਂ ਆਉਣ ਵਾਲੀਆਂ ਸੈਨੇਟ ਚੋਣਾਂ ਨੂੰ ਲੈ ਕੇ ਅੱਡਾ ਸਰਾਂ ਵਿਖੇ ਇਲਾਕੇ ਦੇ ਪੜ੍ਹੇ-ਲਿਖੇ, ਬੁੱਧੀਜੀਵੀ ਤੇ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਾਥੀਆਂ ਦੀ ਮੀਟਿੰਗ ਹੋਈ। ਇਸ ਮੌਕੇ ਸੈਨੇਟ ਚੋਣ ’ਚ ਸੰਦੀਪ ਸੀਕਰੀ ਦੇ ਹੱਕ ਵਿਚ ਸਮਰਥਨ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਰਵਾਂ ਸਮਰਥਨ ਦੇਣ ਦੀ ਅਪੀਲ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੱਡਾ ਸਰਾਂ, 7 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਯੂਨੀਵਰਸਿਟੀ ਦੀਆਂ ਆਉਣ ਵਾਲੀਆਂ ਸੈਨੇਟ ਚੋਣਾਂ ਨੂੰ ਲੈ ਕੇ ਅੱਡਾ ਸਰਾਂ ਵਿਖੇ ਇਲਾਕੇ ਦੇ ਪੜ੍ਹੇ-ਲਿਖੇ, ਬੁੱਧੀਜੀਵੀ ਤੇ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਾਥੀਆਂ ਦੀ ਮੀਟਿੰਗ ਹੋਈ। ਇਸ ਮੌਕੇ ਸੈਨੇਟ ਚੋਣ ’ਚ ਸੰਦੀਪ ਸੀਕਰੀ ਦੇ ਹੱਕ ਵਿਚ ਸਮਰਥਨ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਰਵਾਂ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਉੱਚ ਸਿੱਖਿਆ, ਖੋਜ, ਵਿਦਿਆਰਥੀ ਹਿੱਤਾਂ ਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਗਹਿਰਾਈ ਨਾਲ ਜੁੜੀ ਇਕ ਮਹੱਤਵਪੂਰਨ ਸੰਸਥਾ ਹੈ। ਬੁਲਾਰਿਆਂ ਨੇ ਕਿਹਾ ਕਿ ਸੰਦੀਪ ਸੀਕਰੀ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਸੇਵਾ ਨਿਭਾ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ, ਸੈਨਟ ਦੀ ਭੂਮਿਕਾ ਤੇ ਵਿਦਿਆਰਥੀਆਂ ਤੇ ਅਧਿਆਪਕ ਵਰਗ ਨਾਲ ਸੰਬੰਧਤ ਮਸਲਿਆਂ ਦੀ ਚੰਗੀ ਸਮਝ ਤੇ ਤਜਰਬਾ ਹੈ। ਇਸ ਮੌਕੇ ਐਡਵੋਕੇਟ ਦਮਨਦੀਪ ਸਿੰਘ ਨਰਵਾਲ, ਐਡਵੋਕੇਟ ਗੁਰਵੀਰ ਚੌਟਾਲਾ, ਗੁਰਮੁੱਖ ਸਿੰਘ ਧਾਲੀਵਾਲ, ਕਨਵਰਜੋਤ ਸਿੰਘ ਕਾਹਲੋਂ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ ਮੋਹਕਮਗੜ੍ਹ, ਕਰਤਾਰ ਸਿੰਘ ਹੰਬੜਾ, ਗੁਰਵਿੰਦਰ ਸਿੰਘ ਫੰਗੂੜਾ, ਹਰਮੇਸ਼ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਪਾਲ ਸਿੰਘ, ਮਨਵਿੰਦਰ ਸਿੰਘ, ਸੁਖਬੀਰ ਸਿੰਘ ਆਦਿ ਤੋਂ ਇਲਾਵਾ ਹੋਰ ਨੌਜਵਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਧਾਮੀਆਂ ਛਿੰਝ ਮੇਲਾ ਰਿਹਾ ਹੋਦੀ ਇਰਾਨ ਦੇ ਨਾਂਅ ਅਗਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੇ ਬੀ. ਸੀ. ਏ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24