08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਧਾਮੀਆਂ ਛਿੰਝ ਮੇਲਾ ਰਿਹਾ ਹੋਦੀ ਇਰਾਨ ਦੇ ਨਾਂਅ

ਹਾਜੀਪੁਰ, 7 ਸਤੰਬਰ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਦੇ ਪਿੰਡ ਧਾਮੀਆਂ ਦਾ ਇਤਿਹਾਸਕ ਛਿੰਝ ਮੇਲਾ ਪੀਰ ਬਾਬਾ ਲੱਖ ਦਾਤਾ ਜੀ ਦੀ ਛਤਰ ਛਾਇਆ ਹੇਠ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਛਿੰਝ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵਲੋਂ ਪੀਰ ਬਾਬਾ ਲੱਖ ਦਾਤਾ ਜੀ ਦੀ ਦਰਗਾਹ ’ਤੇ ਪੂਜਾ ਅਰਚਨਾ ਕੀਤੀ ਤੇ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਹਾਜੀਪੁਰ, 7 ਸਤੰਬਰ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਦੇ ਪਿੰਡ ਧਾਮੀਆਂ ਦਾ ਇਤਿਹਾਸਕ ਛਿੰਝ ਮੇਲਾ ਪੀਰ ਬਾਬਾ ਲੱਖ ਦਾਤਾ ਜੀ ਦੀ ਛਤਰ ਛਾਇਆ ਹੇਠ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਛਿੰਝ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵਲੋਂ ਪੀਰ ਬਾਬਾ ਲੱਖ ਦਾਤਾ ਜੀ ਦੀ ਦਰਗਾਹ ’ਤੇ ਪੂਜਾ ਅਰਚਨਾ ਕੀਤੀ ਤੇ ਐਨ. ਆਰ. ਆਈ. ਵੀਰਾਂ, ਸਮੂਹ ਇਲਾਕਾ ਵਾਸੀਆਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ। ਉਪਰੰਤ ਛਿੰਝ ਮੇਲੇ ਦਾ ਆਗਾਜ਼ ਕੀਤਾ। ਇਸ ਮੌਕੇ ਪੰਜਾਬੀ ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਅਖਾੜਾ ਲੱਗਾ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਛਿੰਝ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਭਾਗ ਲਿਆ ਤੇ ਮੁੱਖ ਮੁਕਾਬਲਾ ਹੋਦੀ ਇਰਾਨ ਤੇ ਰੋਜੀ ਕਪੂਰਥਲਾ ਵਿਚਕਾਰ ਹੋਇਆ, ਜਿਸ ਵਿਚ ਹੋਦੀ ਇਰਾਨ ਨੇ ਰੋਜ਼ੀ ਕਪੂਰਥਲਾ ਨੂੰ ਚਿੱਤ ਕਰਕੇ ਇਹ ਮੁਕਾਬਲਾ ਆਪਣੇ ਨਾਮ ਕੀਤਾ, ਜਿਸ ਨੂੰ ਕਮੇਟੀ ਵਲੋਂ ਮੋਟਰਸਾਈਕਲ ਤੇ ਲੱਖਾਂ ਰੁਪਏ ਦੇ ਨਕਦ ਇਨਾਮ ਦੇ ਕੇ ਨਿਵਾਜਿਆ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਆਪਣੀ ਟੀਮ ਸਮੇਤ ਪੁੱਜੇ ਤੇ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ ਪੁੱਜੇ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਤੇ ਸਰਬਜੋਤ ਸਿੰਘ ਸਾਬੀ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕੇਵਲ ਸਿੰਘ ਧਾਮੀ ਵਲੋਂ ਨਿਭਾਈ ਗਈ ਤੇ ਉਨ੍ਹਾਂ ਨੇ ਹਾਜ਼ਰ ਪਤਵੰਤਿਆਂ ਤੇ ਸਮੂਹ ਇਲਾਕਾ ਵਾਸੀਆਂ ਦਾ ਛਿੰਝ ਕਮੇਟੀ ਤਰਫ਼ੋਂ ਧੰਨਵਾਦ ਕੀਤਾ। ਇਸ ਮੌਕੇ ਡੀ. ਐਸ. ਪੀ. ਮੁਕੇਰੀਆਂ ਕੁਲਵੰਤ ਸਿੰਘ ਮਾਨ, ਕੁਲਵਿੰਦਰ ਸਿੰਘ ਵਿਰਕ, ਬਿਕਰਮ ਸਿੰਘ ਬੀ. ਡੀ. ਪੀ. ਓ., ਹਰਪ੍ਰੇਮ ਸਿੰਘ ਐਸ. ਐਚ. ਓ. ਹਾਜੀਪੁਰ, ਪਿ੍ਰੰਸਪਾਲ ਸਿੰਘ ਮੁਕੇਰੀਆਂ, ਜੋਗਿੰਦਰ ਸਿੰਘ ਥਾਣੇਦਾਰ, ਹਰਭਜਨ ਸਿੰਘ ਧਾਮੀ, ਸੁਖਦੀਪ ਸਿੰਘ ਪ੍ਰਧਾਨ ਛਿੰਝ ਕਮੇਟੀ, ਹਰਕੰਵਲ ਸਿੰਘ ਸਰਪੰਚ ਧਾਮੀਆਂ, ਸਾਬਕਾ ਸਰਪੰਚ ਸੁੱਚਾ ਸਿੰਘ, ਸਰਵਜੀਤ ਸਿੰਘ ਧਾਮੀ, ਜਤਿੰਦਰ ਸਿੰਘ ਵਿਕੀ, ਲਖਵੀਰ ਸਿੰਘ ਧਾਮੀ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਲਖਵੀਰ ਸਿੰਘ ਮਾਨਾ, ਅਨਿਲ ਠਾਕੁਰ, ਹਰਭਜਨ ਸਿੰਘ ਰਾਮਗੜ੍ਹੀਆ, ਰਵਿੰਦਰ ਸਿੰਘ ਰੀਨੂ, ਬੂਟਾ ਸਿੰਘ ਆਦਿ ਤੋਂ ਇਲਾਵਾ ਸਮੂਹ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੁਆਰਾ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੈਨੇਟ ਚੋਣਾਂ ਲਈ ਸੰਦੀਪ ਸੀਕਰੀ ਦੇ ਹੱਕ ’ਚ ਮੀਟਿੰਗ
Ad Position 24