07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰੋਟਰੀ ਕਲੱਬ ਨੇ ਅਧਿਆਪਕ ਦਿਵਸ ਸੰਬੰਧੀ ਸਮਾਗਮ ਕਰਵਾਇਆ

ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਅਧਿਆਪਕ ਦਿਵਸ ਸੰਬੰਧੀ ਸਮਾਗਮ ਪ੍ਰਧਾਨ ਸੁਮਨ ਨਈਅਰ ਦੀ ਅਗਵਾਈ ਤੇ ਡੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਅਧਿਆਪਕ ਦਿਵਸ ਸੰਬੰਧੀ ਸਮਾਗਮ ਪ੍ਰਧਾਨ ਸੁਮਨ ਨਈਅਰ ਦੀ ਅਗਵਾਈ ਤੇ ਡੀ. ਸੀ. ਬੀ. ਬੈਂਕ ਬ੍ਰਾਂਚ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਇਆ, ਜਿਸ ‘ਚ ਮੁੱਖ ਮਹਿਮਾਨ ਵਲੋਂ ਲਲਿਤਾ ਅਰੋੜਾ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਤੇ ਵਿਸ਼ੇਸ਼ ਤੌਰ ‘ਤੇ ਰੋਟੇਰੀਅਨ ਸਾਬਕਾ ਜ਼ਿਲ੍ਹਾ ਗਵਰਨਰ ਜੀ. ਐਸ. ਬਾਵਾ, ਸੁਰਿੰਦਰ ਵਿਜ, ਅਰੁਣ ਜੈਨ, ਜ਼ੋਨਲ ਚੇਅਰਮੈਨ ਸਨੇਹ ਜੈਨ, ਸਹਾਇਕ ਗਵਰਨਰ ਰਾਜਿੰਦਰ ਮੋਦਗਿਲ, ਸਕੱਤਰ ਲੈਂਪੀ ਆਹਲੂਵਾਲੀਆ, ਪ੍ਰਾਜੈਕਟ ਚੇਅਰਮੈਨ ਟਿਮਾਟਨੀ ਆਹਲੂਵਾਲੀਆਂ, ਰਵੀ ਜੈਨ, ਅਸ਼ੋਕ ਜੈਨ, ਸੰਜੀਵ ਕੁਮਾਰ, ਚੰਦਨ ਸਰੀਨ, ਤਰਨਜੀਤ ਕੌਰ ਸ਼ਾਮਿਲ ਹੋਏ। ਸਮਾਗਮ ਦੀ ਸਫਲਤਾ ‘ਚ ਪ੍ਰਾਜੈਕਟ ਡਾਇਰੈਕਟਰ ਰੋਟੇਰੀਅਨ ਟਿਮਾਟਨੀ ਆਹਲੂਵਾਲੀਆਂ ਤੇ ਜੀ. ਐਸ. ਬਾਵਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪ੍ਰਧਾਨ ਸੁਮਨ ਨਈਅਰ ਨੇ ਕਿਹਾ ਕਿ ਸਾਡੀ ਭਾਰਤੀ ਸੰਸਕ੍ਰਿਤੀ ਵਿਚ ਗੁਰੂ ਨੂੰ ਸਿਰਫ਼ ਗਿਆਨ ਵੰਡਣ ਵਾਲਾ ਸ੍ਰੋਤ ਹੀ ਨਹੀਂ ਕਿਹਾ ਜਾਂਦਾ, ਬਲਕਿ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਵੀ ਮੰਨਿਆ ਗਿਆ ਹੈ। ਇਸ ਮੌਕੇ ਕਲੱਬ ਵਲੋਂ ਪ੍ਰਿੰ. ਰਾਜਨ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ, ਪ੍ਰਿੰ. ਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਪੁਰਹੀਰਾਂ, ਪ੍ਰਿੰ. ਮਾਰੀਆ ਜੌਨ ਦਿੱਲੀ ਇੰਟਰ ਨੈਸ਼ਨਲ ਸਕੂਲ, ਪ੍ਰਿੰ. ਫਾਦਰ ਥੌਮਸ ਮਾਉਂਟ ਕਾਰਮਲ ਸਕੂਲ ਹੁਸ਼ਿਆਰਪੁਰ, ਪ੍ਰਿੰ . ਭੁਪੇਸ਼ ਸ਼ਰਮਾ ਜੀ. ਐਮ. ਏ. ਪਬਲਿਕ ਸਕੂਲ ਚੱਬੇਵਾਲ ਤੇ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਵਲੋਂ ਮੀਟਿੰਗ ਅਗਲੀ ਖ਼ਬਰ ਅਲਾਇੰਸ ਕਲੱਬ ਵਲੋਂ ਫਾਊਂਡੇਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰਿਵਿਊ ਮੀਟਿੰਗ
Ad Position 24