07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਲਾਇੰਸ ਕਲੱਬ ਵਲੋਂ ਫਾਊਂਡੇਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰਿਵਿਊ ਮੀਟਿੰਗ

ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-119 ਵਲੋਂ 19ਵੇਂ ਫਾਊਂਡੇਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰਿਵਿਊ ਮੀਟਿੰਗ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਕੁਮਾਰ ਦੱਤਾ ਦੀ ਪ੍ਰਧਾਨਗੀ ਹੇਠ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-119 ਵਲੋਂ 19ਵੇਂ ਫਾਊਂਡੇਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰਿਵਿਊ ਮੀਟਿੰਗ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਕੁਮਾਰ ਦੱਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਇੰਟਰਨੈਸ਼ਨਲ ਵਾਇਸ ਪ੍ਰੈਜ਼ੀਡੈਂਟ ਐਲੀ. ਅਸ਼ੋਕ ਪੁਰੀ ਤੇ ਇੰਟਰਨੈਸ਼ਨਲ ਐਡਵਾਈਜ਼ਰ ਐਲੀ. ਐਡਵੋਕੇਟ ਐਸ. ਪੀ. ਰਾਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਰਿਵਿਊ ਮੀਟਿੰਗ ਦੇ ਸ਼ੁਰੂ ਵਿਚ ਜੋਨ ਪਹਿਲਾ ਦੇ ਇੰਚਾਰਜ ਪਾਸਟ ਡਿਸਟ੍ਰਿਕਟ ਗਵਰਨਰ ਐਲੀ. ਵਿਵੇਕ ਸਾਹਨੀ ਨੇ ਅਲਾਇੰਸ ਕਲੱਬ ਹੁਸ਼ਿਆਰਪੁਰ ਗਰੇਟਰ ਦੇ ਪ੍ਰਧਾਨ ਐਲੀ. ਅਜੇ ਸ਼ਾਰਧਾ ਤੇ ਹੁਸ਼ਿਆਰਪੁਰ ਸਰਗਮ ਦੇ ਪ੍ਰਧਾਨ ਐਲੀ. ਅਜੇ ਸਹਿਦੇਵ ਨੇ ਕੀਤੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ੋਨ-2 ਦੇ ਇੰਚਾਰਜ ਪਾਸਟ ਡਿਸਟ੍ਰਿਕਟ ਗਵਰਨਰ ਐਲੀ. ਕਮਲ ਕੇ ਵਰਮਾ ਨੇ ਦੱਸਿਆ ਕਿ ਅਗਲੇ ਦਿਨਾਂ ‘ਚ ਉਨ੍ਹਾਂ ਵਲੋਂ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਆਯੁਰਵੈਦਿਕ ਵਿਭਾਗ ਦੇ ਸਹਿਯੋਗ ਨਾਲ ਤਿੰਨ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਐਡਵੋਕੇਟ ਐਸ. ਪੀ. ਰਾਣਾ ਨੇ ਕਿਹਾ ਕਿ ਡਿਸਟ੍ਰਿਕਟ ਦੇ ਤਿੰਨੇ ਜ਼ੋਨਾਂ ਦੇ ਇੰਚਾਰਜਾਂ ਨੂੰ ਚਾਹੀਦਾ ਹੈ ਕਿ ਅਲਾਇਨੇਸਟਿਕ ਸਾਲ 2026-27 ਦਾ ਪਹਿਲਾ ਅੱਧ ਬੀਤ ਚੁੱਕਿਆ ਹੈ, ਜਿਸ ਲਈ ਹੁਣ ਸਾਰੇ ਕਲੱਬਾਂ ਦੀ ਫ਼ੀਸ ਇੰਟਰਨੈਸ਼ਨਲ/ਮਲਟੀਪਲ ਅਤੇ ਡਿਸਟ੍ਰਿਕਟ ਦੀ ਜਮ੍ਹਾਂ ਕਰਵਾਈ ਜਾਵੇ। ਇਸ ਮੌਕੇ ਐਲੀ. ਅਸ਼ੋਕ ਪੁਰੀ ਨੇ ਕਿਹਾ ਕਿ ਨਾਰਥ ਮਲਟੀਪਲ ਦੀ ਗ੍ਰੋਥ ਬਾਕੀ ਭਾਰਤ ਦੇ ਮਲਟੀਪਲਾਂ ਵਾਂਗ ਸੰਤੋਸ਼ਜਨਕ ਹੈ, ਪਰ ਸਰਵਿਸ ਅਤੇ ਫੈਲੋਸ਼ਿਪ ਉੱਪਰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਦੱਤਾ ਅਤੇ ਜੋਨ ਇੰਚਾਰਜਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਨੇ ਅਧਿਆਪਕ ਦਿਵਸ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਹੱਲੂਵਾਲ ਦੇ ਪਟਕੇ ਦੀ ਕੁਸ਼ਤੀ ਪਹਿਲਵਾਨ ਜਸ਼ਨ ਭਾਰਟਾ ਨੇ ਸੋਨੇ ਮੁੰਦਰੀ ਜਿੱਤੀ
Ad Position 24