ਜੀ. ਆਰ. ਡੀ. ਨਰਸਿੰਗ ਕਾਲਜ ਤੇ ਸਿਵਲ ਹਸਪਤਾਲ ਟਾਂਡਾ ਵਲੋਂ ਏਡਜ਼ ਖ਼ਿਲਾਫ਼ ਜਾਗਰੂਕਤਾ ਰੈਲੀ ਦਾ ਆਯੋਜਨ
ਟਾਂਡਾ ਉੜਮੁੜ, 8 ਸਤੰਬਰ (ਭਗਵਾਨ ਸਿੰਘ ਸੈਣੀ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਇਨਸੈਂਟੀਫਾਈਡ ਕੰਪੇਨ ਤਹਿਤ ਸਿਵਲ ਹਸਪਤਾਲ ਟਾਂਡਾ ਤੇ ਜੀ. ਆਰ.
ਟਾਂਡਾ ਉੜਮੁੜ, 8 ਸਤੰਬਰ (ਭਗਵਾਨ ਸਿੰਘ ਸੈਣੀ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਇਨਸੈਂਟੀਫਾਈਡ ਕੰਪੇਨ ਤਹਿਤ ਸਿਵਲ ਹਸਪਤਾਲ ਟਾਂਡਾ ਤੇ ਜੀ. ਆਰ. ਡੀ. ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਟਾਂਡਾ ਸ਼ਹਿਰ ਵਿਖੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ। ਜੀ. ਆਰ. ਡੀ. ਸਿੱਖਿਆ ਸੰਸਥਾਵਾਂ ਦੇ ਚੇਅਰਪਰਸਨ ਪ੍ਰਦੀਪ ਕੌਰ ਤੇ ਮੈਨੇਜਿੰਗ ਡਾਇਰੈਕਟਰ ਬਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੀ. ਆਰ. ਡੀ. ਸਿੱਖਿਆ ਸੰਸਥਾਵਾਂ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ, ਪ੍ਰਿੰਸੀਪਲ ਰੇਨੂ ਬਾਲਾ ਵਾਇਸ ਪ੍ਰਿੰਸੀਪਲ ਰਾਜਵਿੰਦਰ ਕੌਰ, ਸਿਵਲ ਹਸਪਤਾਲ ਟਾਂਡਾ ਵਲੋਂ ਆਈ. ਸੀ. ਟੀ. ਸੀ. ਕੌਂਸਲਰ ਮਨਜੀਤ ਕੌਰ, ਰਜਨੀ, ਸ਼ਾਨ ਐਨ. ਜੀ. ਓ. ਵਲੋਂ ਨੀਰਜ ਆਦਿ ਦੀ ਦੇਖ ਰੇਖ ’ਚ ਕੱਢੀ ਏਡਜ਼ ਕੰਟਰੋਲ ਜਾਗਰੂਕਤਾ ਰੈਲੀ ਜੀ. ਆਰ. ਡੀ. ਨਰਸਿੰਗ ਕਾਲਜ ਟਾਂਡਾ ਤੋਂ ਸ਼ੁਰੂ ਹੋ ਕੇ ਟਾਂਡਾ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚੋਂ ਹੋ ਕੇ ਸਿਵਲ ਹਸਪਤਾਲ ਟਾਂਡਾ ਵਿਖੇ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵਲੋਂ ਭਿਆਨਕ ਬਿਮਾਰੀ ਏਡਜ਼ ਖ਼ਿਲਾਫ਼ ਜੋ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਉਸ ਦੇ ਸੰਬੰਧ ਵਿਚ ਹੀ ਅੱਜ ਟਾਂਡਾ ਸ਼ਹਿਰ ਵਿਖੇ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਉਕਤ ਬੁਲਾਰਿਆਂ ਨੇ ਦੱਸਿਆ ਕਿ ਏਡਸ ਲਾ ਇਲਾਜ ਤੇ ਭਿਆਨਕ ਬਿਮਾਰੀ ਹੈ ਇਸ ਦੇ ਬਚਾ ਲਈ ਸਾਨੂੰ ਸਮੇਂ-ਸਮੇਂ ਸਿਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਦਲਜਿੰਦਰ ਕੌਰ, ਲਵਲੀ ਸੈਣੀ, ਮਨਪ੍ਰੀਤ ਕੌਰ, ਲਖਵਿੰਦਰ ਕੌਰ, ਜਸਪ੍ਰੀਤ ਕੌਰ, ਤਰੁਨਦੀਪ ਕੌਰ, ਸੁਖਪ੍ਰੀਤ ਕੌਰ ਤੋਂ ਇਲਾਵਾ ਨਰਸਿੰਗ ਕਾਲਜ ਦਾ ਹੋਰ ਸਟਾਫ ਵੀ ਹਾਜਰ ਸੀ।