14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਜ਼ਿਲ੍ਹੇ ‘ਚ ਬਲਾਕ ਪੱਧਰੀ ਖੇਡਾਂ ਦਾ ਦੂਜਾ ਪੜਾਅ ਸ਼ੁਰੂ

ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੀਆਂ ਖੇਡਾਂ ਦਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਉਤਸ਼ਾਹ ਨਾਲ ਆਗਾਜ਼ ਹੋਇਆ। ਖੇਡ ਮੁਕਾਬਲਿਆਂ ‘ਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ’ਚ ਕਰਵਾਏ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਦੌਰਾਨ ਖਿਡਾਰੀਆਂ ਨਾਲ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਮੇਅਰ ਪ੍ਰਵੀਨ ਸੈਣੀ ਤੇ ਹੋਰ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਸੰਜੀਵ ਮਿਨਹਾਸ ਤੇ ਹੋਰ ਆਗੂ। ਤਸਵੀਰ : ਚੱਗਰ 15-09-2026
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੀਆਂ ਖੇਡਾਂ ਦਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਉਤਸ਼ਾਹ ਨਾਲ ਆਗਾਜ਼ ਹੋਇਆ। ਖੇਡ ਮੁਕਾਬਲਿਆਂ ‘ਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਤਹਿਤ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿਚ ਲਗਪਗ 500 ਖਿਡਾਰੀਆਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਵਿਚ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ‘ਚ ਕਰਵਾਏ ਗਏ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਟੈਨਿਸ ਬਾਲ ਕ੍ਰਿਕਟ ਨੂੰ ਬੱਚਿਆਂ ਦੀ ਦਿਲਚਸਪ ਖੇਡ ਦੱਸਦਿਆਂ ਖਿਡਾਰੀਆਂ ਨੂੰ ਕ੍ਰਿਕਟ ਖੇਡ ਖੇਡਣ ਲਈ ਪ੍ਰੇਰਿਤ ਕੀਤਾ। ਹੁਸ਼ਿਆਰਪੁਰ -1 ਵਿਚੋਂ 14 ਸਾਲ ਤੋਂ ਉੱਪਰ ਲੜਕੇ ਕ੍ਰਿਕਟ ਦੀ ਟੀਮ ਆਦਮਵਾਲ ਨੇ ਪਹਿਲਾ ਅਤੇ ਸ਼ੇਰਪੁਰ ਗਲਿੰਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਗੜ੍ਹਸ਼ੰਕਰ ਵਿਖੇ ਟੈਨਿਸ ਬਾਲ ਕ੍ਰਿਕਟ ਦਾ ਬਲਾਕ ਪੱਧਰੀ ਟੂਰਨਾਮੈਂਟ ਮੱਖ ਮੰਤਰੀ ਖੇਡ ਮੈਦਾਨ, ਸਾਧੋਵਾਲ ਵਿਖੇ ਕਰਵਾਇਆ, ਜਿਥੇ ਪਿੰਡ ਬੀਣੇਵਾਲ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਬਲਾਕ ਮਾਹਿਲਪੁਰ ਵਿਖੇ ਟੈਨਿਸ ਬਾਲ ਕ੍ਰਿਕਟ ਦਾ ਬਲਾਕ ਪੱਧਰੀ ਟੂਰਨਾਮੈਂਟ ਪਿੰਡ ਨੂਰਪੁਰ ਵਿਖੇ ਕਰ ਵਾਇਆ, ਜਿਥੇ ਪਿੰਡ ਬਗੋਰਾ ਦੀ ਟੀਮ ਨੇ ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ ਮਾਹਿਲਪੁਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਬਲਾਕ ਟਾਂਡਾ ਦੀਆਂ ਖੇਡਾਂ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਖੇ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ‘ਚ 14 ਸਾਲ ਤੋਂ ਉੱਪਰ ਲੜਕਿਆਂ ਦੇ ਗਿੱਲ ਕਲੱਬ ਟਾਂਡਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਬਲਾਕ ਭੂੰਗਾ ਦੀਆਂ ਖੇਡਾਂ ਖ਼ਾਲਸਾ ਸੀਨੀ. ਸੈਕੰ. ਸਕੂਲ, ਗੜ੍ਹਦੀਵਾਲ ਵਿਖੇ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ‘ਚ ਕ੍ਰਿਕਟ ਟੀਮ ਸਰਕਾਰੀ ਸੀਨੀ. ਸੈਕੰ. ਸਕੂਲ ਮਨਹੋਤਾ ਪਹਿਲੇ ਤੇ ਸਰਕਾਰੀ ਸੀਨੀ.ਸੈਕੰ. ਸਕੂਲ ਅੰਬਾਲਾ ਜੱਟਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਮੁਕੇਰੀਆਂ ਵਿਚ ਕੈਂਪ ਗਰਾਉਂਡ ’ਚ ਇਹ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ‘ਚ ਲੜਕੇ ਕ੍ਰਿਕਟ ਦੀ ਟੀਮ ਕਲੋਤਾ ਕਲੱਬ ਨੇ ਪਹਿਲਾ ਸਥਾਨ, ਪੀ. ਐਮ. ਸ੍ਰੀ ਟਾਂਡਾ ਰਾਮ ਸਹਾਏ ਨੇ ਦੂਜਾ ਅਤੇ ਸਰਕਾਰੀ ਸ. ਸੈਕੰ. ਸਕੂਲ ਮਹਿਤਾਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ‘ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਖਿਡਾਰੀਆਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਚੋਣਾਂ ਨੂੰ ਲੈ ਕੇ ਬਾਜਵਾ ਤੇ ਢਾਡੇਕਟਵਾਲ ਵਿਚਾਲੇ ਹੋਈ ਅਹਿਮ ਮੁਲਾਕਾਤ ਅਗਲੀ ਖ਼ਬਰ ਗੜ੍ਹਦੀਵਾਲਾ ਵਿਖੇ ਭਾਜਪਾ ਮੰਡਲ ਦੀ ਮੀਟਿੰਗ
Ad Position 24