14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2027’ ਸੰਬੰਧੀ ਮੈਗਾ ਡਰਾਈਵ ਕਰਵਾਈ

ਗੜ੍ਹਸ਼ੰਕਰ, 14 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰ. ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਗੜ੍ਹਸ਼ੰਕਰ, 14 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰ. ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2017’ ਅਧੀਨ ਹੋ ਰਹੀ ਪ੍ਰਸ਼ਨੋਤਰੀ ਵਿਚ ਕਾਲਜ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ‘ਵਿਸ਼ਾਲ ਮੈਗਾ ਡਰਾਈਵ’ ਸੰਬੰਧੀ ਇਕ ਦਿਨਾਂ ਕੈਂਪ ਲਗਾਇਆ। ਇਸ ਮੌਕੇ ਅੰਕੁਸ਼ ਨਿਝਾਵਨ ਯੰਗ ਪ੍ਰੋਫੈਸ਼ਨਲ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਰੀਜ਼ਨਲ ਸੈਂਟਰ ਚੰਡੀਗੜ੍ਹ ਵਲੋਂ ਕਾਲਜ ਦੇ ਵਿਦਿਆਰਥੀਆਂ ਨੂੰ ‘ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2027’ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਮਾਈ ਭਾਰਤ ਪੋਰਟਲ ’ਤੇ ਚੱਲ ਰਹੀ ਆਨਲਾਈਨ ਪ੍ਰਸ਼ਨੋਤਰੀ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਸ਼ਨੋਤਰੀ ਵਿਚ 15 ਤੋਂ 29 ਸਾਲ ਦੇ ਸਾਰੇ ਨੌਜਵਾਨ 30 ਸਤੰਬਰ ਤੱਕ ਭਾਗ ਲੈ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਪੜਾਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਅੰਤਿਮ ਪੜਾਅ ਵਿਚ ਚੁਣੇ ਗਏ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਤ ਕਰਨ ਦਾ ਮੌਕਾ ਵੀ ਮਿਲ ਸਕੇਗਾ। ਉਤਸ਼ਾਹਿਤ ਵਿਦਿਆਰਥੀਆਂ ਨੇ ਮੌਕੇ ਸਿਰ ਹੀ ਇਸ ਪ੍ਰਸ਼ਨੋਤਰੀ ਵਿਚ ਭਾਗ ਲੈ ਕੇ ਸਰਟੀਫਿਕੇਟ ਪ੍ਰਾਪਤ ਕੀਤੇ। ਕਾਲਜ ਪਿ੍ੰ. ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਨੂੰ ਇਸ ਵਿਸ਼ਾਲ ਮੈਗਾ ਡਰਾਈਵ ਵਿਚ ਵੱਧ ਚੜ੍ਹਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਤਰੱਕੀ ਅਤੇ ਰਾਸ਼ਟਰ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋਗਰਾਮ ਅਫਸਰ ਡਾ. ਨਰੇਸ਼ ਕੁਮਾਰੀ ਵਲੋਂ ਕੀਤਾ ਗ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਡਾ. ਜਾਨਕੀ ਅਗਰਵਾਲ, ਡਾ. ਮਨਬੀਰ ਕੌਰ, ਪ੍ਰੋ. ਰਿੰਤੂ ਸਿੰਘ, ਡਾ . ਸੰਘਾ ਗੁਰਬਖਸ਼ ਕੌਰ, ਪ੍ਰੋਗਰਾਮ ਅਫਸਰ ਡਾ. ਅਰਵਿੰਦਰ ਸਿੰਘ, ਡਾ. ਪ੍ਰੀਤ ਇੰਦਰ ਸਿੰਘ, ਡਾ. ਨਵਜੋਤ ਕੌਰ, ਪ੍ਰੋ. ਮਨਵੀਰ ਕੁਮਾਰ, ਪ੍ਰੋ. ਸੌਰਵ ਦਾਦਰੀ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮਿੰਨੀ ਪੀ. ਐੱਚ. ਸੀ. ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਚੋਣਾਂ ਨੂੰ ਲੈ ਕੇ ਬਾਜਵਾ ਤੇ ਢਾਡੇਕਟਵਾਲ ਵਿਚਾਲੇ ਹੋਈ ਅਹਿਮ ਮੁਲਾਕਾਤ
Ad Position 24