16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

5 ਸਾਲਾ ਬੱਚੇ ਨਾਲ ਬਦਫ਼ੈਲੀ ਕਰਕੇ ਕਤਲ ਕਰਨ ਵਾਲਾ ਪ੍ਰਵਾਸੀ ਅਦਾਲਤ ਵਲੋਂ ਦੋਸ਼ੀ ਕਰਾਰ

ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ)-ਪਿਛਲੇ ਸਾਲ ਸਤੰਬਰ ਮਹੀਨੇ ਸ਼ਹਿਰ ਦੇ ਮੁਹੱਲਾ ਦੀਪ ਨਗਰ ਦੇ 5 ਸਾਲਾ ਇਕ ਬੱਚੇ ਨਾਲ ਬਦਫ਼ੈਲੀ ਕਰਕੇ ਉਸ ਦਾ ਕਤਲ ਕਰ ਦੇਣ ਦੇ ਮਾਮਲੇ ਦੀ ਸੁਣਵਾਈ ਅੱਜ ਪੋਕਸੋ ਦੀ ਵਿਸ਼ੇਸ਼ ਫ਼ਾਸਟ ਟਰੈਕ ਅਦਾਲਤ ਵਿਚ ਹੋਈ। ਅਦਾਲਤ ਨੇ ਪ੍ਰਵਾਸੀ ਨਾਨਕੇ ਯਾਦਵ ਨੂੰ ਪੋਕਸੋ ਐਕਟ ਦੀ ਧਾਰਾ 6 ਅਤੇ ਬੀਐਨਐਸ ਦੀ ਧਾਰਾ 103 ਤਹਿਤ ਦੋਸ਼ੀ ਕਰਾਰ ਦੇ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ)-ਪਿਛਲੇ ਸਾਲ ਸਤੰਬਰ ਮਹੀਨੇ ਸ਼ਹਿਰ ਦੇ ਮੁਹੱਲਾ ਦੀਪ ਨਗਰ ਦੇ 5 ਸਾਲਾ ਇਕ ਬੱਚੇ ਨਾਲ ਬਦਫ਼ੈਲੀ ਕਰਕੇ ਉਸ ਦਾ ਕਤਲ ਕਰ ਦੇਣ ਦੇ ਮਾਮਲੇ ਦੀ ਸੁਣਵਾਈ ਅੱਜ ਪੋਕਸੋ ਦੀ ਵਿਸ਼ੇਸ਼ ਫ਼ਾਸਟ ਟਰੈਕ ਅਦਾਲਤ ਵਿਚ ਹੋਈ। ਅਦਾਲਤ ਨੇ ਪ੍ਰਵਾਸੀ ਨਾਨਕੇ ਯਾਦਵ ਨੂੰ ਪੋਕਸੋ ਐਕਟ ਦੀ ਧਾਰਾ 6 ਅਤੇ ਬੀਐਨਐਸ ਦੀ ਧਾਰਾ 103 ਤਹਿਤ ਦੋਸ਼ੀ ਕਰਾਰ ਦੇ ਦਿੱਤਾ। ਸਜ਼ਾ ਬਾਰੇ ਫ਼ੈਸਲਾ 18 ਸਤੰਬਰ ਨੂੰ ਸੁਣਾਇਆ ਜਾਵੇਗਾ। ਦੋਸ਼ੀ ਆਪਣੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕਰਕੇ ਪੁਰਹੀਰਾਂ ਇਲਾਕੇ ਵਿਚ ਇਕ ਸ਼ਮਸ਼ਾਨਘਾਟ ਵਿਖੇ ਲੈ ਗਿਆ ਜਿੱਥੇ ਉਸ ਨੇ ਬਦਫ਼ੈਲੀ ਤੋਂ ਬਾਅਦ ਬੱਚੇ ਦਾ ਕਤਲ ਕਰ ਦਿੱਤਾ। ਘਟਨਾ ਤੋਂ ਅਗਲੇ ਦਿਨ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਮੁਲਜ਼ਮ ਨੂੰ ਨਜ਼ਦੀਕ ਹੀ ਸਥਿਤ ਸਬਜ਼ੀ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਨੇ ਨਾ ਕੇਵਲ ਹੁਸ਼ਿਆਰਪੁਰ ਬਲਕਿ ਪੂਰੇ ਪੰਜਾਬ ਵਿਚ ਪ੍ਰਵਾਸੀਆਂ ਖਿਲਾਫ਼ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਸੀ। ਕਈ ਪੰਚਾਇਤਾਂ ਨੇ ਪ੍ਰਵਾਸੀ ਕਾਮਿਆਂ ਖਿਲਾਫ਼ ਮਤੇ ਪਾਸ ਕਰ ਦਿੱਤੇ ਕਿ ਉਨ੍ਹਾਂ ਨੂੰ ਪਿੰਡਾਂ ’ਚ ਰਹਿਣ ਨਹੀਂ ਦਿੱਤਾ ਜਾਵੇਗਾ। ਮੰਗਲਵਾਰ ਨੂੰ ਮਨਪ੍ਰੀਤ ਕੌਰ ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ੀ ਨੂੰ ਪੇਸ਼ ਕੀਤਾ ਗਿਆ। ਦੋਸ਼ੀ ਵਲੋਂ ਲੀਗਲ ਏਡ ਕੌਂਸਲ ਹਾਜ਼ਿਰ ਹੋਏ ਜਦੋਂਕਿ ਪੀੜਤ ਪਰਿਵਾਰ ਵਲੋਂ ਕੇਸ ਦੀ ਪੈਰਵਾਈ ਐਡਵੋਕੇਟ ਨਿਤਿਨ ਬੈਰੀ ਨੇ ਕੀਤੀ। ਪਰਿਵਾਰ ਵਲੋਂ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਫ਼ੈਸਲਾ 18 ਸਤੰਬਰ ਨੂੰ ਆਏਗਾ।
Ad Position 22
No active advertisement
ਪਿਛਲੀ ਖ਼ਬਰ ਸਮੂਹ ਪੰਚਾਇਤ ਵਿਕਾਸ ਸਕੱਤਰਾਂ ਵਲੋਂ ਧਰਨਾ ਅਗਲੀ ਖ਼ਬਰ ਨੈਸ਼ਨਲ ਫੂਡ ਸਕਿਊਰਰਿਟੀ ਐਕਟ ਦੇ ਨਾਂਅ ’ਤੇ ਲੋਕਾਂ ਨੂੰ ਨਹੀਂ ਮਿਲ ਰਿਹਾ ਲੋੜੀਂਦਾ ਭੋਜਨ-ਧੀਮਾਨ
Ad Position 24