ਸਮੂਹ ਪੰਚਾਇਤ ਵਿਕਾਸ ਸਕੱਤਰਾਂ ਵਲੋਂ ਧਰਨਾ
ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)- ਸਮੂਹ ਪੰਚਾਇਤ ਵਿਕਾਸ ਸਕੱਤਰਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਮੁਕੇਰੀਆਂ ਵਿਖੇ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਦੱਸਿਆ ਕਿ ਜੋ ਪੰਚਾਇਤ ਵਿਕਾਸ ਸਕੱਤਰਾਂ ਦੀਆਂ ਚਾਰ ਮਹੀਨੇ ਦੀਆਂ ਤਨਖ਼ਾਹਾਂ ਬਕਾਇਆ ਹਨ ਉਨ੍ਹਾਂ ਨੂੰ ਜਲਦ ਤੋ ਜਲਦ ਜਾਰੀ ਕਰਵਾਇਆ ਜਾਵੇ।
ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)- ਸਮੂਹ ਪੰਚਾਇਤ ਵਿਕਾਸ ਸਕੱਤਰਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਮੁਕੇਰੀਆਂ ਵਿਖੇ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਦੱਸਿਆ ਕਿ ਜੋ ਪੰਚਾਇਤ ਵਿਕਾਸ ਸਕੱਤਰਾਂ ਦੀਆਂ ਚਾਰ ਮਹੀਨੇ ਦੀਆਂ ਤਨਖ਼ਾਹਾਂ ਬਕਾਇਆ ਹਨ ਉਨ੍ਹਾਂ ਨੂੰ ਜਲਦ ਤੋ ਜਲਦ ਜਾਰੀ ਕਰਵਾਇਆ ਜਾਵੇ। ਇਸ ਮੌਕੇ ਆਟੇ ਦਾਲ ਦਾ ਸਰਵੇ ਨਾ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਚਾਇਤ ਸਕੱਤਰ ਕੋਲ ਪਹਿਲਾਂ ਤੋਂ ਹੀ ਮਹਿਕਮੇ ਦੇ ਬਹੁਤ ਜ਼ਿਆਦਾ ਵਿਭਾਗੀ ਕੰਮ ਹਨ ਜਿਨ੍ਹਾਂ ਵਿਚ ਪੰਚਾਇਤ ਵਿਕਾਸ ਸਕੱਤਰਾਂ ਕੋਲ 2 ਤੋਂ ਵੱਧ ਪੰਚਾਇਤਾਂ ਦੇ ਸਰਕਲ ਹਨ, ਯੁੱਧ ਨਸ਼ਿਆਂ ਵਿਰੁੱਧ ਡਿਊਟੀ ਕੀਤੀ ਜਾਂਦੀ ਹੈ, ਤੀਰਥ ਯਾਤਰਾ ਬੱਸਾਂ ਦੀ ਡਿਊਟੀ ਕੀਤੀ ਜਾਂਦੀ ਹੈ, ਫਲੱਡ ਡਿਊਟੀ ਕੀਤੀ ਜਾਂਦੀ ਹੈ, ਜਲ ਸਪਲਾਈ ਮਹਿਕਮੇ ਦੀ ਡਿਊਟੀ ਕੀਤੀ ਜਾਂਦੀ ਹੈ, ਬੀ. ਐਲ. ਓ-. ਦੀ ਡਿਊਟੀ ਆਦਿ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਕੰਮ ਜ਼ਿਆਦਾ ਹੋਣ ਕਰਕੇ ਪੰਚਾਇਤ ਵਿਕਾਸ ਸਕੱਤਰ ਵਿਭਾਗ ਤੋਂ ਬਾਹਰ ਦੇ ਕੰਮ ਕਰਨ ਲਈ ਅਸਮਰਥ ਹਨ ਅਤੇ ਜੇਕਰ ਸਮੂਹ ਪੰਚਾਇਤ ਵਿਕਾਸ ਸਕੱਤਰਾਂ ਦੀਆਂ ਤਨਖ਼ਾਹਾਂ ਜਲਦ ਹੀ ਜਾਰੀ ਨਾ ਕੀਤੀਆਂ ਗਈਆਂ ਤਾਂ ਧਰਨਾ ਲਗਾਤਾਰ ਬਲਾਕ ਵਿਚ ਜਾਰੀ ਰਹੇਗਾ। ਉਨ੍ਹਾਂ ਸਬੰਧੀ ਵਿਭਾਗ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਕਤ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਤੇ ਸਾਡੀਆਂ ਬਕਾਇਆ ਤਨਖ਼ਾਹਾਂ ਜਾਰੀ ਕੀਤੀਆਂ ਜਾਵੇ ਤਾਂ ਜੋ ਸਾਨੂੰ ਵਿੱਤੀ ਸੰਕਟ ਤੋਂ ਰਾਹਤ ਮਿਲ ਸਕੇ।