16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੜ੍ਹਦੀਵਾਲਾ ਵਿਖੇ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਸ਼ੁਰੂ

ਗੜ੍ਹਦੀਵਾਲਾ, 15 ਸਤੰਬਰ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਧੂਮ-ਧੜਕੇ ਨਾਲ ਸ਼ੁਰੂ ਹੋ ਗਈਆਂ। ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਸਟੇਟ ਐਵਾਰਡੀ ਤਰਸੇਮ ਸਿੰਘ ਧੁੱਗਾ ਵੱਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਗੜ੍ਹਦੀਵਾਲਾ, 15 ਸਤੰਬਰ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਧੂਮ-ਧੜਕੇ ਨਾਲ ਸ਼ੁਰੂ ਹੋ ਗਈਆਂ। ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਸਟੇਟ ਐਵਾਰਡੀ ਤਰਸੇਮ ਸਿੰਘ ਧੁੱਗਾ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜਿੰਦਰ ਕੌਰ, ਏ.ਡੀ.ਸੀ. ਗੁਰਕੰਵਲ ਸਿੰਘ, ਏ.ਈ.ਓ. ਜਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਭਰਤ ਭੂਸ਼ਨ, ਨੰਬਰਦਾਰ ਰਸ਼ਪਾਲ ਸਿੰਘ ਸਹੋਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਮਿੰਟੂ, ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਦਿਸ਼ਾਂਤ ਬਹਿਲ ਆਦਿ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਬੈਂਡ ਦੀਆਂ ਧੁਨਾਂ ਨਾਲ ਮੁੱਖ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਦ ਕਿ ਇਸੇ ਸਕੂਲ ਦੇ ਵਿਦਿਆਰਥੀਆਂ ਨੇ ’ਦੇਹ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਗਾਇਨ ਕੀਤਾ। ਉਪਰੰਤ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਬਕਾਇਦਾ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਆਗਾਜ਼ ਕਰਦਿਆਂ ਖਿਡਾਰੀਆਂ ਨੂੰ ਮਨ ਲਗਾ ਕੇ ਖੇਡਾਂ ਵਿਚ ਰੁਚੀ ਪੈਦਾ ਕਰਨ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਣ ਦਾ ਸੁਨੇਹਾ ਦਿੱਤਾ। ਅੱਜ ਦੇ ਉਦਘਾਟਨੀ ਮੈਚ ਦੌਰਾਨ ਪਟਿਆਲਾ ਨੇ ਫ਼ਾਜ਼ਿਲਕਾ ਨੂੰ ਹਰਾਇਆ। ਇਸ ਮੌਕੇ ਡੀ.ਈ.ਓ. ਹਰਜਿੰਦਰ ਕੌਰ ਨੇ ਦੱਸਿਆ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਅੰਡਰ-14 ਸਾਲ ਬਾਸਕਟਬਾਲ ਲੜਕੇ ਅਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਅੰਡਰ-17 ਸਾਲ ਟੇਬਲ ਟੈਨਿਸ ਲੜਕੇ-ਲੜਕੀਆਂ ਦੇ ਮੈਚ ਹੋਣਗੇ। ਉਦਘਾਟਨੀ ਸਮਾਰੋਹ ਦੌਰਾਨ ਪ੍ਰਸਿੱਧ ਸ਼ਾਇਰ ਸੁਖਜੀਵਨ ਸਿੰਘ ਸਫ਼ਰੀ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ। ਇਸ ਮੌਕੇ ਡਿਪਟੀ ਡੀ.ਈ.ਓ. ਅਮਨਦੀਪ ਸ਼ਰਮਾ, ਪ੍ਰਿੰ. ਜਗਜੀਤ ਸਿੰਘ ਰੀਹਲ, ਪ੍ਰਿੰ. ਅਰਵਿੰਦਰ ਕੌਰ ਗਿੱਲ, ਪ੍ਰਿੰ. ਦਰਸ਼ਨਾ ਕੌਸ਼ਲ, ਪ੍ਰਿੰ. ਸੋਨੀਲਾ ਰਾਜਪੂਤ, ਪ੍ਰਿੰ. ਸੁਨੀਲ ਦੱਤ, ਪ੍ਰਿੰ. ਰੁਪਿੰਦਰਜੀਤ ਸਿੰਘ, ਵਾਈਸ ਪ੍ਰਿੰਸੀਪਲ ਇੰਦਰਵੀਰ ਕੌਰ, ਵਾਈਸ ਪ੍ਰਿੰਸੀਪਲ ਰਾਜ ਕੁਮਾਰੀ, ਡਾ. ਹਰਦੀਪ ਸਿੰਘ, ਲੈਕਚਰਾਰ ਬਲਕਾਰ ਸਿੰਘ, ਹਰਵਿੰਦਰ ਸਿੰਘ ਬਾਹਲਾ , ਕੌਂਸਲਰ ਰਸ਼ਪਾਲ ਸਿੰਘ ਸਹੋਤਾ, ਕੌਂਸਲਰ ਸੋਨਿਕਾ ਕੌਂਡਲ, ਕੌਂਸਲਰ ਮੋਨੀਕਾ ਗੁਪਤਾ, ਕੁਲਦੀਪ ੳੱਪਲ, ਸੰਦੇਸ਼ ਕੁਮਾਰ ਟੋਨੀ, ਵਿਵੇਕ ਗੁਪਤਾ, ਅਵਤਾਰ ਸਿੰਘ ਜੇ.ਈ., ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਹੋਤਾ, ਲੈਕ. ਹਰਵਿੰਦਰ ਸਿੰਘ, ਲੈਕਚਰਾਰ ਸਤਵੀਰ ਸਿੰਘ, ਲੈਕ. ਸਤਵਿੰਦਰ ਸਿੰਘ, ਲੈਕ. ਵਿਕਾਸ ਮਹਾਜਨ, ਨਰਿੰਦਰ ਸਿੰਘ, ਹਰਦੀਪ ਸਿੰਘ, ਮੁੱਖ ਅਧਿਆਪਕ ਸਮੀਤ ਚੌਹਾਨ, ਹਰਜਿੰਦਰ ਸਿੰਘ ਟੋਨੀ, ਕੁਲਵੰਤ ਸਿੰਘ, ਦੀਪਕ ਕੁਮਾਰ ਸੋਧੀ, ਲੈਕ. ਸਰਬਜੀਤ ਸਿੰਘ, ਲਖਬੀਰ ਸਿੰਘ, ਸਿੰਮੀ ਬਾਲਾ, ਹਰਨੀਤ ਕੌਰ, ਲੈਕ. ਸਰਬਜੀਤ ਕੌਰ, ਕੁਲਵੀਰ ਕੌਰ, ਡੀ.ਪੀ.ਈ. ਸੰਦੀਪ ਕੌਰ, ਕੋਚ ਸ਼ਨੀ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਸਕੂਲਾਂ ਤੋਂ ਆਏ ਅਧਿਆਪਕ ਅਤੇ ਖਿਡਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਨ. ਕਾਲਜ ਵਿਖੇ ਆਈ.ਟੀ. ਪ੍ਰੋਫੈਸ਼ਨਲਜ਼ ਡੇਅ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਮੂਹ ਪੰਚਾਇਤ ਵਿਕਾਸ ਸਕੱਤਰਾਂ ਵਲੋਂ ਧਰਨਾ
Ad Position 24