15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਨੇ ਸਿਲਵਰ ਓਕ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ

ਟਾਂਡਾ ਉੜਮੁੜ, 15 ਸਤੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਬਾਜ਼ਪੁਰ ਵਿਖੇ ਬ੍ਰਹਮ ਕੁਮਾਰੀ ਪ੍ਰਜਾ ਪਿਤਾ ਈਸ਼ਵਰ ਵਿਸ਼ਵ ਵਿਦਿਆਲਿਆ ਵਲੋਂ ਨਸ਼ਿਆਂ ਦੇ ਖ਼ਿਲਾਫ਼ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਸਮਾਜ ਵਿਚ ਫੈਲੀ ਹੋਈ ਇਸ ਬਿਮਾਰੀ ਦੇ ਲਈ ਜਾਗਰੂਕ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦਿਆਂ ਪੂਜਾ ਦੀਦੀ ਅਤੇ ਦੀਪਤੀ ਦੀਦੀ ਨੇ ਬੱਚਿਆਂ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਦੇ ਹੋਏ ਦੱਸਿਆ ਕਿ ਨਸ਼ਾ ਕੇਵਲ ਡਰੱਗਜ਼, ਸ਼ਰਾਬ, ਸਿਗਰਟ, ਤੰਬਾਕੂ ਦਾ ਹੀ ਨਹੀਂ ਹੁੰਦਾ ਸੋ ਅਜੋਕੇ ਸਮਾਜ ਦੇ ਵਿਚ ਹੋਰ ਬਹੁਤ ਸਾਰੇ ਭਾਂਤ ਭਾਂਤ ਦੇ ਨਸ਼ਿਆਂ ਨੇ ਆਪਣੀ ਜਗ੍ਹਾ ਬਣਾ ਲਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਟਾਂਡਾ ਉੜਮੁੜ, 15 ਸਤੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਬਾਜ਼ਪੁਰ ਵਿਖੇ ਬ੍ਰਹਮ ਕੁਮਾਰੀ ਪ੍ਰਜਾ ਪਿਤਾ ਈਸ਼ਵਰ ਵਿਸ਼ਵ ਵਿਦਿਆਲਿਆ ਵਲੋਂ ਨਸ਼ਿਆਂ ਦੇ ਖ਼ਿਲਾਫ਼ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਸਮਾਜ ਵਿਚ ਫੈਲੀ ਹੋਈ ਇਸ ਬਿਮਾਰੀ ਦੇ ਲਈ ਜਾਗਰੂਕ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦਿਆਂ ਪੂਜਾ ਦੀਦੀ ਅਤੇ ਦੀਪਤੀ ਦੀਦੀ ਨੇ ਬੱਚਿਆਂ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਦੇ ਹੋਏ ਦੱਸਿਆ ਕਿ ਨਸ਼ਾ ਕੇਵਲ ਡਰੱਗਜ਼, ਸ਼ਰਾਬ, ਸਿਗਰਟ, ਤੰਬਾਕੂ ਦਾ ਹੀ ਨਹੀਂ ਹੁੰਦਾ ਸੋ ਅਜੋਕੇ ਸਮਾਜ ਦੇ ਵਿਚ ਹੋਰ ਬਹੁਤ ਸਾਰੇ ਭਾਂਤ ਭਾਂਤ ਦੇ ਨਸ਼ਿਆਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਮੋਬਾਈਲ, ਸੋਸ਼ਲ ਨੈੱਟਵਰਕਿੰਗ ਆਦੀ ਅਜਿਹੇ ਨਸ਼ੇ ਹਨ ਜਿਹੜੇ ਬਿਲਕੁਲ ਉਨ੍ਹਾਂ ਹੀ ਜ਼ਿਆਦਾ ਬੱਚਿਆਂ ਦਾ ਨੁਕਸਾਨ ਕਰ ਰਹੇ ਹਨ ਜਿੰਨਾ ਕਿ ਬਾਕੀ ਮੁੱਢਲੇ ਚੱਲੇ ਆਉਂਦੇ ਨੇ ਨਸ਼ੇ ਨੁਕਸਾਨ ਕਰ ਰਹੇ ਹਨ। ਬੱਚੇ ਅਜਿਹੀਆਂ ਨਸ਼ਿਆਂ ਪਿੱਛੇ ਲੱਗ ਕੇ ਆਪਣੀਆਂ ਮੁੱਢਲੀਆਂ ਕਦਰਾਂ ਕੀਮਤਾਂ ਅਤੇ ਮਾਂ ਬਾਪ ਦਾ ਸਤਿਕਾਰ ਸਭ ਕੁੱਝ ਭੁੱਲਦੇ ਜਾ ਰਹੇ ਹਨ। ਇਸ ਦੇ ਨਾਲ ਸਮਾਜ ਵਿਚ ਅਸ਼ਾਂਤੀ ਫੈਲ ਰਹੀ ਹੈ। ਜਿਸ ਤੋਂ ਪਾਰ ਪਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਸਭ ਕੁੱਝ ਪ੍ਰਮਾਤਮਾ ਦੇ ਨਾਮ, ਧਿਆਨ ਅਤੇ ਆਪਣੇ ਉਦੇਸ਼ ਵੱਲ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਸੰਗਰ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਦੱਸਿਆ ਕਿ ਬੱਚੇ ਹੌਲੀ ਹੌਲੀ ਇਨ੍ਹਾਂ ਆਦਤ ਦੇ ਨਾਲ ਆਪਣੇ ਮੁੱਖ ਉਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਜ਼ਰੂਰੀ ਹੈ ਕਿ ਅਸੀਂ ਇਹਨਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕਰਦੇ ਰਹੀਏ ਤਾਂ ਕਿ ਇਹਨਾਂ ਨੂੰ ਮੁੜ ਸਹੀ ਰਾਹ ਤੇ ਲਿਆਂਦਾ ਜਾ ਸਕੇ। ਉਨ੍ਹਾਂ ਨੇ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦਿਆਂ ਦਾ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਅਜਿਹੀਆਂ ਸਮਾਜਿਕ ਲਾਹਨਤਾਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਗੁਰਪ੍ਰੀਤ ਕੌਰ, ਸੁਮਿਤ ਕੌਰ, ਕੰਚਨ, ਬਲਜੀਤ, ਹਰਨਾਮ, ਸਿਲਪਾ, ਵਿਨੇ, ਅਰਚਨਾ, ਗੀਤੀਕਾ, ਜਗਬੰਧਨ, ਅਮਰਜੀਤ ਕੌਰ ਸੈਣੀ, ਪੰਕਜ, ਰੁਪਿੰਦਰ, ਪੂਜਾ, ਆਸ਼ਾ ਅਤੇ ਹੋਰ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ 20 ਨੂੰ ਟਾਂਡਾ ਪਹੁੰਚਣ ’ਤੇ ਹੋਵੇਗਾ ਭਰਵਾਂ ਸਵਾਗਤ - ਬਾਬਾ ਗੁਰਦਿਆਲ ਸਿੰਘ ਅਗਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ’ਤੇ ਸੰਗਰਾਂਦ ਸੰਬੰਧੀ ਸਮਾਗਮ ਕੱਲ੍ਹ
Ad Position 24