15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ 20 ਨੂੰ ਟਾਂਡਾ ਪਹੁੰਚਣ ’ਤੇ ਹੋਵੇਗਾ ਭਰਵਾਂ ਸਵਾਗਤ - ਬਾਬਾ ਗੁਰਦਿਆਲ ਸਿੰਘ

ਟਾਂਡਾ ਉੜਮੁੜ, 15 ਸਤੰਬਰ (ਦੀਪਕ ਬਹਿਲ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਆਰੰਭ ਕੀਤੇ ਗਏ ਮੀਰੀ-ਪੀਰੀ ਖ਼ਾਲਸਾ ਮਾਰਚ ਮਹਾਨ ਨਗਰ ਕੀਰਤਨ ਦਾ ਤੀਸਰਾ ਪੜਾਅ 17 ਸਤੰਬਰ ਤੋਂ ਆਰੰਭ ਹੋਣ ਉਪਰੰਤ 20 ਸਤੰਬਰ ਟਾਂਡਾ ਵਿਚ ਪਹੁੰਚੇਗਾ ਉਸ ਦੇ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰੀਆਂ ਦੀ ਆਰੰਭਤਾ ਕਰ ਦਿੱਤੀ ਗਈ ਹੈ। ਇਸ ਬਾਰੇ ਤਪ ਅਸਥਾਨ ਸੰਤ ਬਾਬਾ ਬਲਵੰਤ ਸਿੰਘ ਜੀ ਦਾਰਾਪੁਰ ਟਾਂਡਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਮੌਜੂਦਗੀ ਵਿਚ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਚਾਰਕ ਕਲਿਆਣ ਸਿੰਘ, ਪ੍ਰਚਾਰਕ ਅਮਰਜੀਤ ਸਿੰਘ ਜੰਡੀ, ਪ੍ਰਚਾਰਕ ਲਖਵਿੰਦਰ ਸਿੰਘ ਅਜਰਾਵਰ, ਪ੍ਰਚਾਰਕ ਰਸ਼ਮੀਤ ਸਿੰਘ, ਪ੍ਰਚਾਰਕ ਜਸਵਿੰਦਰ ਸਿੰਘ ਜੱਸਾ ਨੇ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਵਿਸ਼ਰਾਮ ਵਾਲੇ ਅਸਥਾਨ ਤਪ ਅਸਥਾਨ ਡੇਰਾ ਬਾਬਾ ਬਲਵੰਤ ਸਿੰਘ ਜੀ ਵਿਖੇ ਇਸ ਬਾਰੇ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਟਾਂਡਾ ਉੜਮੁੜ, 15 ਸਤੰਬਰ (ਦੀਪਕ ਬਹਿਲ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਆਰੰਭ ਕੀਤੇ ਗਏ ਮੀਰੀ-ਪੀਰੀ ਖ਼ਾਲਸਾ ਮਾਰਚ ਮਹਾਨ ਨਗਰ ਕੀਰਤਨ ਦਾ ਤੀਸਰਾ ਪੜਾਅ 17 ਸਤੰਬਰ ਤੋਂ ਆਰੰਭ ਹੋਣ ਉਪਰੰਤ 20 ਸਤੰਬਰ ਟਾਂਡਾ ਵਿਚ ਪਹੁੰਚੇਗਾ ਉਸ ਦੇ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰੀਆਂ ਦੀ ਆਰੰਭਤਾ ਕਰ ਦਿੱਤੀ ਗਈ ਹੈ। ਇਸ ਬਾਰੇ ਤਪ ਅਸਥਾਨ ਸੰਤ ਬਾਬਾ ਬਲਵੰਤ ਸਿੰਘ ਜੀ ਦਾਰਾਪੁਰ ਟਾਂਡਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਮੌਜੂਦਗੀ ਵਿਚ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਚਾਰਕ ਕਲਿਆਣ ਸਿੰਘ, ਪ੍ਰਚਾਰਕ ਅਮਰਜੀਤ ਸਿੰਘ ਜੰਡੀ, ਪ੍ਰਚਾਰਕ ਲਖਵਿੰਦਰ ਸਿੰਘ ਅਜਰਾਵਰ, ਪ੍ਰਚਾਰਕ ਰਸ਼ਮੀਤ ਸਿੰਘ, ਪ੍ਰਚਾਰਕ ਜਸਵਿੰਦਰ ਸਿੰਘ ਜੱਸਾ ਨੇ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਵਿਸ਼ਰਾਮ ਵਾਲੇ ਅਸਥਾਨ ਤਪ ਅਸਥਾਨ ਡੇਰਾ ਬਾਬਾ ਬਲਵੰਤ ਸਿੰਘ ਜੀ ਵਿਖੇ ਇਸ ਬਾਰੇ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਤੇ ਤੀਸਰੇ ਪੜਾਅ ਦੀ ਆਰੰਭਤਾ 17 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਹੋਵੇਗੀ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 20 ਸਤੰਬਰ ਨੂੰ ਹਲਕਾ ਉੜਮੁੜ ਟਾਂਡਾ ਵਿਚ ਪਹੁੰਚੇਗਾ। ਧਰਮ ਪ੍ਰਚਾਰ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਨੇ ਹੋਰ ਦੱਸਿਆ ਕਿ ਟਾਂਡਾ ਹੁਸ਼ਿਆਰਪੁਰ ਮਾਰਗ ਤੋਂ ਹੁੰਦਾ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਡਾ ਸੀਕਰੀ, ਪਿੰਡ ਸੀਕਰੀ, ਤਗੜ ਬਡਾਲਾ, ਹੁਸੈਨਪੁਰ ਲਾਲੋਵਾਲ, ਅੱਡਾ ਝਾਵਾ, ਬੁੱਢੀ ਪਿੰਡ, ਰਸੂਲਪੁਰ ਪਿੰਡ ਤੋਂ ਹੁੰਦਾ ਹੋਇਆ 20 ਸਤੰਬਰ ਨੂੰ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਵਿਖੇ ਪਹੁੰਚੇਗਾ ਅਤੇ ਰਾਤਰੀ ਦਾ ਵਿਸ਼ਰਾਮ ਕਰਨ ਉਪਰੰਤ 21 ਸਤੰਬਰ ਨੂੰ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਇਸ ਸਬੰਧੀ ਡੇਰਾ ਬਾਬਾ ਬਲਵੰਤ ਸਿੰਘ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਮਹਾਨ ਨਗਰ ਕੀਰਤਨ ਦਾ ਟਾਂਡਾ ਪਹੁੰਚਣ ਤੇ ਅਸਥਾਨ ਦੇ ਸਮੂਹ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਚਾਂ ’ਚ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਅਗਲੀ ਖ਼ਬਰ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਨੇ ਸਿਲਵਰ ਓਕ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ
Ad Position 24