ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਚਾਂ ’ਚ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ਦਾ ਪੋਸਟਰ ਜਾਰੀ
ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਵਲੋਂ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੈਂਚਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਸੈਂਚਾਂ ਵਿਖੇ 25ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਇੰਜ: ਜਗਦੀਸ਼ ਲਾਲ ਬੱਧਣ, ਇੰਜ: ਸਰਬਜੀਤ ਸਿੰਘ ਵਿਰਦੀ, ਅਨਿਲ ਬਾਘਾ, ਕੈਪਟਨ ਗਿਆਨ ਚੰਦ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਦੱਸਿਆ ਕਿ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ।
ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਵਲੋਂ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੈਂਚਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਸੈਂਚਾਂ ਵਿਖੇ 25ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਇੰਜ: ਜਗਦੀਸ਼ ਲਾਲ ਬੱਧਣ, ਇੰਜ: ਸਰਬਜੀਤ ਸਿੰਘ ਵਿਰਦੀ, ਅਨਿਲ ਬਾਘਾ, ਕੈਪਟਨ ਗਿਆਨ ਚੰਦ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਦੱਸਿਆ ਕਿ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ। ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕੀਰਤਨ ਦਰਬਾਰ ‘ਚ ਵਿਸ਼ੇਸ਼ ਤੌਰ ‘ਤੇ ਬਾਬਾ ਰਵਿੰਦਰ ਸਿੰਘ ਜੋਨੀ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਬਾਬਾ ਹਰਭਜਨ ਸਿੰਘ ਖ਼ਾਲਸਾ ਸੋਤਲੇ ਵਾਲੇ, ਬਾਬਾ ਜਸਵਿੰਦਰ ਸਿੰਘ ਟਾਂਡੀ ਔਲਖ ਵਾਲੇ, ਸੰਤ ਬਿਹਾਰੀ ਲਾਲ ਅਨੰਦਗੜ੍ਹ ਵਾਲੇ, ਸੰਤ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ, ਸੰਤ ਰਣਜੀਤ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ, ਬਾਬਾ ਸੁਖਪ੍ਰੀਤ ਸਿੰਘ ਨਰੂੜ ਵਾਲੇ, ਭਾਈ ਗੁਰਪ੍ਰੀਤ ਸਿੰਘ ਰਾੜ੍ਹਾ ਸਾਹਿਬ ਸ਼ਾਮਚੁਰਾਸੀ ਵਾਲੇ, ਭਾਈ ਸਤਿੰਦਰ ਸਿੰਘ ਆਲਮ ਹੁਸ਼ਿਆਰਪੁਰ ਵਾਲੇ ਸੰਗਤ ਦੇ ਸਨਮੁੱਖ ਹੋ ਕੇ ਗੁਰੂ ਰਵਿਦਾਸ ਜੀ ਬਾਣੀ ਅਤੇ ਜੀਵਨ ਸਬੰਧੀ ਵਿਚਾਰਾਂ ਸਾਂਝੀਆਂ ਕਰਨਗੇ। ਇਸ ਮੌਕੇ ਅਹੁਦੇਦਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਕੀਰਤਨ ਦਰਬਾਰ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ। ਇਸ ਮੌਕੇ ਇੰਜ: ਸਰਬਜੀਤ ਸਿੰਘ ਵਿਰਦੀ, ਕੈਪਟਨ ਗਿਆਨ ਚੰਦ, ਕੈਪਟਨ ਨਿਰਵੈਰ ਸਿੰਘ, ਡਾ: ਮਨੋਹਰ ਲਾਲ, ਇੰਜ: ਸੋਹਣ ਲਾਲ, ਅਨਿਲ ਬਾਘਾ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ, ਅਵਤਾਰ ਚੰਦ ਹੀਰ, ਇੰਜ: ਸਰਵਣ ਕੁਮਾਰ, ਕਸ਼ਮੀਰ ਸਿੰਘ, ਮਨਵੀਰ ਸਿੰਘ, ਬਲਵਿੰਦਰ ਸਿੰਘ ਕਜਲਾ, ਪ੍ਰੇਮ ਸਿੰਘ ਖ਼ਾਨਪੁਰ, ਸਾਗਰ ਰਾਏ, ਸੋਨੂੰ, ਸ਼ਾਮ ਲਾਲ, ਸੁਰਜੀਤ ਕੁਮਾਰ, ਸੌਰਵ ਕੁਮਾਰ, ਸਰਵਣ ਕੁਮਾਰ, ਰਕੇਸ਼ ਕੁਮਾਰ, ਬਿੱਲਾ ਦਿਓਵਾਲ ਬੀ.ਟੀ.ਐਫ. ਸੇਵਾ ਸੁਸਾਇਟੀ, ਧੀਰਜ ਬੱਧਣ, ਅਮਰਜੀਤ ਭੱਟੀ, ਰਮਨਪ੍ਰੀਤ, ਗੁਰਚਰਨ, ਅਜੇ ਕੁਮਾਰ , ਦਲਵੀਰ ਕੁਮਾਰ, ਰਿਤਿਕ ਕਟੋਚ, ਗੁਰਦੀਪ ਜੱਸਲ, ਬਲਵੀਰ ਸਿੰਘ ਤੇ ਓਮ ਪ੍ਰਕਾਸ਼ ਆਦਿ ਹਾਜ਼ਰ ਸਨ।