ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ ਕਰਦੇ ਹੋਏ ਅਸ਼ੋਕ ਪੁਰੀ, ਡਾ. ਜਸਵੰਤ ਰਾਏ ਤੇ ਹੋਰ।
ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ
ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਅ। ਬਾਲ ਕਹਾਣੀ ਸੰਗ੍ਰਹਿ ਬਾਰੇ ਚਰਚਾ ਕਰਦਿਆਂ ਫ਼ਿਲਮੀ ਕਲਾਕਾਰ ਅਸ਼ੋਕ ਪੁਰੀ ਅਤੇ ਖੋਜ ਅਫ਼ਸਰ ਡਾ.
ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਅ। ਬਾਲ ਕਹਾਣੀ ਸੰਗ੍ਰਹਿ ਬਾਰੇ ਚਰਚਾ ਕਰਦਿਆਂ ਫ਼ਿਲਮੀ ਕਲਾਕਾਰ ਅਸ਼ੋਕ ਪੁਰੀ ਅਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਆਖਿਆ ਬਲਜਿੰਦਰ ਮਾਨ ਪਿਛਲੇ ਸਾਢੇ ਚਾਰ ਦਹਾਕੇ ਤੋਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ਼ ਜੁੜੀ ਹੋਈ ਸਖਸ਼ੀਅਤ ਹੈ। ਉਹ ਲੰਬੇ ਅਰਸੇ ਤੋਂ ਬਾਲ ਰਸਾਲਾ ‘ਨਿੱਕੀਆਂ ਕਰੂੰਬਲ਼ਾਂ’ ਲਗਾਤਾਰ ਪ੍ਰਕਾਸ਼ਿਤ ਕਰਦੇ ਆ ਰਹੇ ਹਨ। ‘ਬੱਚਤ’ ਬਾਲ ਕਹਾਣੀ ਸੰਗ੍ਰਹਿ ਵਿੱਚ ਬਾਲ ਮਾਨਸਿਕਤਾ ਨੂੰ ਬਿਆਨ ਕਰਦੀਆਂ ਬਾਲ ਕਹਾਣੀਆਂ ਦਰਜ ਹਨ। ਬਾਲ ਮਨੋਵਿਗਿਆਨ ਨੂੰ ਸੇਧਤ ਇਨ੍ਹਾਂ ਬਾਲ ਕਹਾਣੀਆਂ ਵਿੱਚ ਨੈਤਿਕਤਾ, ਵੱਡਿਆਂ ਦਾ ਸਤਿਕਾਰ, ਸਵੈ ਅਨੁਸ਼ਾਸਨ ਅਤੇ ਕੁਦਰਤ ਤੋਂ ਦੂਰ ਹੋਏ ਬਿਮਾਰੀਆਂ ਤੇ ਦੁਸ਼ਵਾਰੀਆਂ ਦੇ ਸ਼ਿਕਾਰ ਮਨੁੱਖ ਦੀ ਗਾਥਾ ਬੱਚਿਆਂ ਨੂੰ ਬਚਪਨ ਤੋਂ ਹੀ ਕੁਦਰਤ ਨਾਲ਼ ਮੁਹੱਬਤ ਦੇ ਰਿਸ਼ਤੇ ਨੂੰ ਗੰਢਣ ਵਿੱਚ ਸਹਾਇਕ ਹਨ। ਛੋਟੇ ਵਾਕ, ਸਧਾਰਨ ਸ਼ਬਦਾਵਲੀ ਅਤੇ ਦਿਲਚਸਪ ਬਿਰਤਾਂਤ ਨੇ ਸੋਨੇ ’ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਸ਼ਾਨਦਾਰ ਫੋਟੋਗ੍ਰਾਫ਼ੀ ਅਤੇ ਵਧੀਆ ਸਫ਼ਿਆਂ ’ਤੇ ਉਕਰੇ ਲਫ਼ਜ਼ਾਂ ਵਾਲੀ ਇਹ ਪੁਸਤਕ ਬੱਚਿਆਂ ਨੂੰ ਆਪਣੇ ਨਾਲ਼ ਜੋੜਣ ਵਿੱਚ ਸਹਾਈ ਹੋਵੇਗੀ। ਇਸ ਮੌਕੇ ਹਾਜ਼ਰ ਜ਼ਿਲ੍ਹਾ ਸੂਚਨਾ ਅਧਿਕਾਰੀ ਰਿੰਕੀ ਤੇ ਯੋਧਾ ਮਲ ਪਾਲ ਨੇ ਵੀ ਬਲਜਿੰਦਰ ਮਾਨ ਨੂੰ ਇਸ ਸਾਹਿਤਕ ਕਾਰਜ ਲਈ ਵਧਾਈ ਦਿੱਤੀ। ਪੁਸਤਕ ਦਾ ਪ੍ਰਕਾਸ਼ਨ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦੁਆਰਾ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਦੇ ਸੀਨੀਅਰ ਸਹਾਇਕ ਰਾਹੁਲ ਅਤੇ ਕਲਰਕ ਲਾਲ ਸਿੰਘ ਵੀ ਹਾਜ਼ਰ ਸਨ।