ਹਿਮ ਪੁੰਨ ਮਿੱਤਰ ਮੰਡਲ ਦੀ ਵਿਸ਼ੇਸ਼ ਬੈਠਕ
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ)- ਮੁਕੇਰੀਆਂ ਵਿਚ ਹਿਮ ਪੁੰਨ ਮਿੱਤਰ ਮੰਡਲ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਪ੍ਰਧਾਨ ਆਰ. ਕੇ.
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ)- ਮੁਕੇਰੀਆਂ ਵਿਚ ਹਿਮ ਪੁੰਨ ਮਿੱਤਰ ਮੰਡਲ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਪ੍ਰਧਾਨ ਆਰ. ਕੇ. ਡੋਗਰਾ ਨੇ ਦੱਸਿਆ ਕਿ ਕਮੇਟੀ ਬਹੁਤ ਜਲਦੀ ਹੀ ਮੁਕੇਰੀਆਂ ਅਤੇ ਨਾਲ ਲੱਗਦੇ ਸ਼ਹਿਰਾਂ ਵਿਚ ਆਪਣੀ ਵਿਸਥਾਰ ਦੀਆਂ ਗਤੀਵਿਧੀਆਂ ਸ਼ੁਰੂ ਕਰੇਗੀ। ਇਸ ਦੇ ਇਲਾਵਾ ਬੈਠਕ ਵਿਚ ਪਾਸ ਹੋਇਆ ਕਿ ਹਿਮਾਚਲ ਤੋਂ ਆਏ ਮੁਕੇਰੀਆਂ ਵਿਚ ’ਤੇ ਨਾਲ ਦੇ ਏਰੀਏ ’ਚ ਰਹਿਣ ਵਾਲੇ ਪੰਜਾਬੀਆਂ ਦੀ ਜਿੱਥੇ ਆਵਾਜ਼ ਬਣੇਗੀ ਉੱਥੇ ਹੀ ਪਾਕਿਸਤਾਨ ਤੋਂ ਜੋ ਇਸ ਇਲਾਕੇ ਵਿਚ ਵਸੇ ਪਰਿਵਾਰ ਨੇ ਚਾਹੇ ਉਹ ਕਿਸੀ ਵੀ ਜਾਤ ਜਾਂ ਧਰਮ ਦੇ ਨਾਲ ਸਬੰਧ ਰੱਖਦੇ ਹੋ ਉਨ੍ਹਾਂ ਦੀ ਵੀ ਆਵਾਜ਼ ਬਣੇਗੀ। ਉਨ੍ਹਾਂ ਕਿਹਾ ਜਨਰਲ ਵਰਗ ਦੇ ਜੋ ਮਿਹਨਤੀ ਵਿਦਿਆਰਥੀ ਹੋਣਗੇ, ਉਨ੍ਹਾਂ ਦੀ ਫ਼ੀਸਾਂ ਅਤੇ ਸਿੱਖਿਆ ਸਮਗਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਇੰਜੀਨੀਅਰ ਰੋਹਿਤ ਸ਼ਰਮਾ ਠਾਕੁਰ, ਬਲਵੀਰ ਸਿੰਘ ਉਮਰਪੁਰ, ਹਰੀਸ਼ ਮਹਾਜਨ, ਰਮਨ ਡੋਗਰਾ, ਰੋਹਿਤ ਸ਼ਰਮਾ, ਮੋਹਿਤ ਸ਼ਰਮਾ, ਰਣਜੀਤ ਠਾਕ ਸਿੰਘ ਸੈਣੀ, ਗੁਰਬਖ਼ਸ਼ ਸਿੰਘ ਕਾਲਕੱਟ, ਬਿਕਰਮ ਸਿੰਘ ਜ਼ਰਿਆਲ, ਰਵਿੰਦਰ ਸਿੰਘ ਕੁੰਡਲ ਅਤੇ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।