ਦੋ ਰੋਜ਼ਾ ‘ਵੱਖਰਾ ਸੱਵਾਦ ਫੂਡ ਫੈਸਟੀਵੈੱਲ’ ਦਾ ਪੋਸਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਿਸ਼ਵਾਨਾਥ ਬੰਟੀ ਤੇ ਗੁਰਕੀਰਤ ਸਿੰਘ। ਉਨ੍ਹਾਂ ਨਾਲ ਕੋਆਰਡੀਨੇਟਰ ਰੇਨੂੰ ਕੰਵਰ।
ਆਰ.ਜੇ. ਕ੍ਰਿਏਟਰਜ਼ ਵਲੋਂ ਦੋ ਰੋਜ਼ਾ ‘ਵੱਖਰਾ ਸੱਵਾਦ ਫੂਡ ਫੈਸਟੀਵੈਲ’ ਹੁਸ਼ਿਆਰਪੁਰ ’ਚ 24 ਤੋਂ
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਆਰ. ਜੇ.
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਆਰ.ਜੇ. ਕ੍ਰਿਏਟਰਜ਼ ਵਲੋਂ ਫੂਡ ਐਂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਦੇ ਸਹਿਯੋਗ ਨਾਲ 24 ਤੇ 25 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਦੋ ਰੋਜ਼ਾ ‘ਵੱਖਰਾ ਸੱਵਾਦ ਫੂਡ ਫੈਸਟੀਵੈੱਲ’ ਕਰਵਾਇਆ ਜਾ ਰਿਹਾ ਹੈ। ਇਸ ਫ਼ੈਸਟੀਵੈੱਲ ਦਾ ਪੋਸਟਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਪ੍ਰਿੰਸੀਪਲ ਸਪਾਂਸਰ ਹੋਟਲ ‘ਰਾਇਲ ਪਲਾਜ਼ਾ’ ਦੇ ਮਾਲਕ ਵਿਸ਼ਵਾਨਾਥ ਬੰਟੀ ਅਤੇ ਮਾਸਟਰ ਸ਼ੈੱਫ ਇੰਡੀਆ ਫਾਈਨਲਿਸਟ ਤੇ ਬ੍ਰੈਂਡ ਅੰਬੈਸਡਰ ਗੁਰਕੀਰਤ ਸਿੰਘ ਵਲੋਂ ਜਾਰੀ ਕੀਤਾ ਗਿਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਰੇਨੂੰ ਕੰਵਰ ਨੇ ਦੱਸਿਆ ਕਿ ਇਸ ਫੈਸਟੀਵੈੱਲ ‘ਚ ਫੂਡ ਬਲੋਗਰ ਗਗਨ ਪਿਟੋ ਸਿੰਘ ਸਮੇਤ ਦੇਸ਼ ਦੇ ਪ੍ਰਮੁੱਖ ਫੂਡ ਬਲੋਗਰਜ਼ ਤੇ ਇੰਨਫਿਊਲੈਂਸਰ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਗਰ ਰਤਨਾ, ਬਾਰਬੀਕਿਊ ਨੇਸ਼ਨ ਅਤੇ ਵੋਕ ਸਿੰਘ ਸਮੇਤ ਕਈ ਵੱਡੇ ਫੂਡ ਬ੍ਰੈਂਡ ਦੀ ਵੀ ਭਾਗੀਦਾਰੀ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਫੈਸਟੀਵੈੱਲ ‘ਚ ਰਿਜਨਲ ਤੇ ਫੂਸ਼ਨ ਫੂਡ, ਲਾਈਵ ਕੂਕਿੰਗ, ਇੰਟਰਟੇਨਮੈਂਟ, ਸ਼ਾਪਿੰਗ ਅਤੇ ਫਨ ਜ਼ੋਨ ਮੁੱਖ ਆਕਰਸ਼ਨ ਦਾ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਫ਼ੈਸਟੀਵਲ ਰਾਹੀਂ ਸਥਾਨਕ ਫੂਡ ਦੇ ਕਾਰੋਬਾਰੀਆਂ ਨੂੰ ਆਪਣੇ ਕੰਮ ਨੂੰ ਪ੍ਰਮੋਟ ਕਰਨ ਲਈ ਵੱਡਾ ਮੰਚ ਮਿਲੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀ ਸਿਰਫ਼ ਇਸ ਫ਼ੈਸਟੀਵਲ ਦਾ ਆਨੰਦ ਹੀ ਨਹੀਂ ਮਾਣਨਗੇ, ਬਲਕਿ ਇਸ ਨੂੰ ਲੰਮੇ ਸਮੇਂ ਤੱਕ ਯਾਦ ਰੱਖਣਗੇ।