18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਕਲੀ ਖਾਦ ਅਤੇ ਬੀਜ ਵੇਚਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ-ਐਡਵੋਕੇਟ ਚੌਟਾਲਾ

ਅੱਡਾ ਸਰਾਂ, 17 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਕਿਸਾਨਾਂ ਨੂੰ ਬੀਤੇ ਕੁੱਝ ਸਮੇਂ ਤੋਂ ਜਿਥੇ ਖਾਦਾਂ ਨਾਲ ਜਬਰੀ ਸਾਮਾਨ ਮਿਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ਹੁਣ ਕਿਸਾਨਾਂ ਨੂੰ ਮਿਲ ਰਹੇ ਨਕਲੀ ਬੀਜ ਤੇ ਖਾਦਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਅੱਡਾ ਸਰਾਂ ਵਿਖੇ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਪ੍ਰਧਾਨ ਅਸ਼ਵਨੀ ਕੁਮਾਰ ਦੁਕਾਨਦਾਰ ਯੂਨੀਅਨ ਅੱਡਾ ਸਰਾਂ ਦੀ ਅਗਵਾਈ ਵਿਚ ਹੋਈ ਇਕ ਇਕੱਤਰਤਾ ਦੌਰਾਨ ਮੌਜੂਦ ਕਿਸਾਨਾਂ ਨੇ ਨਕਲੀ ਬੀਜ ਤੇ ਖਾਦਾਂ ਮਿਲਣ ਦੀ ਸਮੱਸਿਆ ਸੰਬੰਧੀ ਜਾਣਕਾਰੀ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 18-09-2026
ਅੱਡਾ ਸਰਾਂ, 17 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਕਿਸਾਨਾਂ ਨੂੰ ਬੀਤੇ ਕੁੱਝ ਸਮੇਂ ਤੋਂ ਜਿਥੇ ਖਾਦਾਂ ਨਾਲ ਜਬਰੀ ਸਾਮਾਨ ਮਿਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ਹੁਣ ਕਿਸਾਨਾਂ ਨੂੰ ਮਿਲ ਰਹੇ ਨਕਲੀ ਬੀਜ ਤੇ ਖਾਦਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਅੱਡਾ ਸਰਾਂ ਵਿਖੇ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਪ੍ਰਧਾਨ ਅਸ਼ਵਨੀ ਕੁਮਾਰ ਦੁਕਾਨਦਾਰ ਯੂਨੀਅਨ ਅੱਡਾ ਸਰਾਂ ਦੀ ਅਗਵਾਈ ਵਿਚ ਹੋਈ ਇਕ ਇਕੱਤਰਤਾ ਦੌਰਾਨ ਮੌਜੂਦ ਕਿਸਾਨਾਂ ਨੇ ਨਕਲੀ ਬੀਜ ਤੇ ਖਾਦਾਂ ਮਿਲਣ ਦੀ ਸਮੱਸਿਆ ਸੰਬੰਧੀ ਜਾਣਕਾਰੀ ਦਿੱਤੀ ਹੈ। ਐਡਵੋਕੇਟ ਚੌਟਾਲਾ ਤੇ ਹੋਰ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਬੀਤੇ ਕੁੱਝ ਸਮੇਂ ਤੋਂ ਖਾਦਾਂ ਅਤੇ ਮਾੜੇ ਬੀਜ ਦੇ ਪੈਦਾਵਾਰ ਦੇ ਨਤੀਜੇ ਬਹੁਤ ਘਟੀਆ ਹਨ, ਕਿਉਂਕਿ ਦੇਖਣ ਵਿਚ ਆਇਆ ਹੈ ਕਿ ਨਾ ਤਾਂ ਖਾਦਾ ਪਾਉਣ ਦਾ ਕੋਈ ਚੰਗਾ ਨਤੀਜਾ ਮਿਲ ਰਿਹਾ ਹੈ ਤੇ ਨਾ ਹੀ ਬੀਜਾਂ ਦੀ ਪੈਦਾਵਾਰ ਤਸੱਲੀਬਖ਼ਸ਼ ਹੋ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਬੀਤੇ ਦਿਨੀਂ ਟਾਂਡਾ, ਗੜ੍ਹਦੀਵਾਲ ਖੇਤਰ ’ਚ ਕੁੱਝ ਕੋਆਪਰੇਟਿਵ ਸੁਸਾਇਟੀਆਂ ਅੰਦਰ ਨਕਲੀ ਖਾਦਾਂ ਵੇਚੀਆਂ ਗਈਆਂ ਤੇ ਕੰਢੀ ਖੇਤਰ ’ਚ ਮੂੰਗਫਲੀ ਦਾ ਨਕਲੀ ਬੀਜ ਕਿਸਾਨਾਂ ਨੂੰ ਵੇਚਿਆ ਗਿਆ ਅਤੇ ਜੇਕਰ ਅਜਿਹੀਆਂ ਧਾਂਦਲੀਆਂ ਖ਼ਿਲਾਫ਼ ਸਰਕਾਰ ਨੇ ਕੋਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਸੰਬੰਧਿਤ ਕਿਸਾਨਾਂ ਦੀ ਲੜਾਈ ਲੜਨ ਲਈ ਮਾਨਯੋਗ ਅਦਾਲਤ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਮੌਕੇ ਕਰਤਾਰ ਸਿੰਘ ਹੰਬੜਾਂ ,ਹਰਭਜਨ ਸਿੰਘ ਮਿਰਜ਼ਾਪੁਰ, ਸਰਪੰਚ ਗੁਰਨਾਮ ਸਿੰਘ, ਤਰੁਣ ਕੌਸ਼ਲ, ਅਮਨਦੀਪ ਸਿੰਘ ਵੜੈਚ, ਲਖਬੀਰ ਸਿੰਘ ਹੁੰਦਲ, ਪ੍ਰਿੰਸ ਚੌਹਾਨ, ਸੰਦੀਪ ਕੌਸ਼ਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਘਰ ਦੇ ਸਾਹਮਣੇ ਤੋਂ ਬੋਲੈਰੋ ਗੱਡੀ ਚੋਰੀ ਅਗਲੀ ਖ਼ਬਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ
Ad Position 24