ਘਰ ਦੇ ਸਾਹਮਣੇ ਤੋਂ ਬੋਲੈਰੋ ਗੱਡੀ ਚੋਰੀ
ਕੋਟਫ਼ਤੂਹੀ, 17 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਿਆਸ ਸਤਿਸੰਗ ਘਰ ਤੋਂ ਬਿਸਤ ਦੋਆਬ ਨਹਿਰ ਨੂੰ ਜਾਣ ਵਾਲੀ ਸੜਕ ‘ਤੇ ਇਕ ਘਰ ਦੇ ਗੇਟ ਅੱਗੇ ਭਾਰ ਢੋਣ ਵਾਲੀ ਬੋਲੈਰੋ ਗੱਡੀ ਚੋਰ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਗੱਡੀ ਦੇ ਮਾਲਕ ਹਰਮੇਸ਼ ਲਾਲ ਪੁੱਤਰ ਗੁਰਮੀਤ ਰਾਮ ਵਾਸੀ ਕੋਟਫ਼ਤੂਹੀ ਨੇ ਦੇਵ ਰਾਜ, ਹੰਸ ਰਾਜ, ਬਲਜੀਤ ਸਿੰਘ, ਸ਼ੈਲੀ, ਜਸਵੀਰ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਪੰਚ ਗੁਰਜੀਤ ਸਿੰਘ ਢਿੱਲ ਆਦਿ ਦੀ ਹਾਜ਼ਰੀ ‘ਚ ਦੱਸਿਆ ਕਿ ਜਦੋਂ ਉਹ ਰਾਤ 2 ਕੁ ਵਜੇ ਦੇ ਕਰੀਬ ਘਰੋਂ ਬਾਹਰ ਆਇਆ ਤਾਂ ਵੇਖਿਆ ਕਿ ਉਸ ਦੀ ਗੇਟ ਦੇ ਅੱਗੇ ਲੱਗੀ ਭਾਰ ਢੋਣ ਵਾਲੀ ਬੋਲੈਰੋ ਮੈਕਸੀ ਟਰੱਕ ਪੀ.
ਕੋਟਫ਼ਤੂਹੀ, 17 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਿਆਸ ਸਤਿਸੰਗ ਘਰ ਤੋਂ ਬਿਸਤ ਦੋਆਬ ਨਹਿਰ ਨੂੰ ਜਾਣ ਵਾਲੀ ਸੜਕ ‘ਤੇ ਇਕ ਘਰ ਦੇ ਗੇਟ ਅੱਗੇ ਭਾਰ ਢੋਣ ਵਾਲੀ ਬੋਲੈਰੋ ਗੱਡੀ ਚੋਰ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਗੱਡੀ ਦੇ ਮਾਲਕ ਹਰਮੇਸ਼ ਲਾਲ ਪੁੱਤਰ ਗੁਰਮੀਤ ਰਾਮ ਵਾਸੀ ਕੋਟਫ਼ਤੂਹੀ ਨੇ ਦੇਵ ਰਾਜ, ਹੰਸ ਰਾਜ, ਬਲਜੀਤ ਸਿੰਘ, ਸ਼ੈਲੀ, ਜਸਵੀਰ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਪੰਚ ਗੁਰਜੀਤ ਸਿੰਘ ਢਿੱਲ ਆਦਿ ਦੀ ਹਾਜ਼ਰੀ ‘ਚ ਦੱਸਿਆ ਕਿ ਜਦੋਂ ਉਹ ਰਾਤ 2 ਕੁ ਵਜੇ ਦੇ ਕਰੀਬ ਘਰੋਂ ਬਾਹਰ ਆਇਆ ਤਾਂ ਵੇਖਿਆ ਕਿ ਉਸ ਦੀ ਗੇਟ ਦੇ ਅੱਗੇ ਲੱਗੀ ਭਾਰ ਢੋਣ ਵਾਲੀ ਬੋਲੈਰੋ ਮੈਕਸੀ ਟਰੱਕ ਪੀ. ਬੀ. 07 ਏ. ਐਫ. 7893 ਗ਼ਾਇਬ ਸੀ। ਆਸ-ਪਾਸ ਪਤਾ ਕਰਨ ’ਤੇ ਪਤਾ ਲੱਗਿਆ ਕਿ ਰਾਤ ਇਕ, ਡੇਢ ਕੁ ਵਜੇ ਦੇ ਕਰੀਬ ਇਸ ਸੜਕ ਤੋਂ ਨਹਿਰ ਵੱਲ ਨੂੰ ਇੱਕ ਗੱਡੀ ਗਈ ਸੀ, ਜਦਕਿ ਚੋਰ ਘਰ ਦੇ ਸਾਹਮਣੇ ਆਏ ਤੇ ਗੱਡੀ ਦੀ ਤਾਕੀ ਨੂੰ ਡੁਪਲੀਕੇਟ ਚਾਬੀ ਨਾਲ ਖੋਲ੍ਹ ਕੇ ਗੱਡੀ ਨੂੰ ਘਰ ਦੇ ਦਰਵਾਜੇ ਤੋਂ ਥੋੜਾ ਅੱਗੇ ਧੱਕਾ ਲਗਾ ਕੇ ਲੈ ਕੇ ਗਏ ਤੇ ਫਿਰ ਗੱਡੀ ਸਟਾਰਟ ਕਰ ਕੇ ਲੈ ਗਏ।