18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ੍ਰੀ ਖੁਰਾਲਗੜ੍ਹ ਸਾਹਿਬ ’ਚ ਨਵੇਂ ਬਾਥਰੂਮ ਬਣਨ ਨਾਲ ਸੰਗਤਾਂ ਮਿਲੇਗੀ ਸਹੂਲਤ-ਸੰਤ ਸੁਰਿੰਦਰ ਦਾਸ

ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ ਵਿਕਾਸ ਕਾਰਜ ਜ਼ੋਰਾਂ ‘ਤੇ ਚੱਲ ਰਹੇ ਹਨ। ਇਸੇ ਲੜੀ ਤਹਿਤ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਐਲ.

Ad Position 21
No active advertisement
ਅਜੀਤ ਡੈਸਕ 18-09-2026
ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ ਵਿਕਾਸ ਕਾਰਜ ਜ਼ੋਰਾਂ ‘ਤੇ ਚੱਲ ਰਹੇ ਹਨ। ਇਸੇ ਲੜੀ ਤਹਿਤ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਐਲ. ਆਰ. ਵਿਰਦੀ ਦੀ ਅਗਵਾਈ ‘ਚ ਸ੍ਰੀ ਚਰਨਛੋਹ ਗੰਗਾ ਵਿਖੇ 40 ਹੋਰ ਬਾਥਰੂਮਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਦੇ ਬਣਨ ਨਾਲ ਗੁਰੂ ਘਰ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਬਾਥਰੂਮਾਂ ਸੰਬੰਧੀ ਆ ਰਹੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਹ ਪ੍ਰਗਟਾਵਾ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਧਰਮ ਅਸਥਾਨ ‘ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਮੌਕੇ ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ ਨੇ ਦੱਸਿਆ ਕਿ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਕਾਰਜ ਚੱਲ ਰਹੇ ਹਨ। ਚੇਅਰਮੈਨ ਨਾਜਰ ਰਾਮ ਮਾਨ ਨੇ ਕਿਹਾ ਕਿ 31 ਦਸੰਬਰ ਨੂੰ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤੋਂ ਪਹਿਲਾਂ ਸਾਰੇ ਵਿਕਾਸ ਕਾਰਜ ਮੁਕੰਮਲ ਕਰ ਦਿੱਤੇ ਜਾਣਗੇ। ਇਸ ਮੌਕੇ ਗੁਰਲਾਲ ਸੈਲਾ ਸਹਾਇਕ ਕੌਮੀ ਪ੍ਰਧਾਨ, ਸਵਾਗਤੀ ਕਮੇਟੀ ਦੇ ਮੁਖੀ ਸ੍ਰੀ ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ ਮੁੱਖ ਕੈਸ਼ੀਅਰ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਹਰਬੰਸ ਸਿੰਘ, ਸੰਤ ਨਿਰੰਜਣ ਸਿੰਘ, ਡਾਕਟਰ ਬਹਾਦਰ ਸਿੰਘ, ਅਮਰੀਕ ਘੁਲਾਲ, ਬੀਰਬਲ ਘੇੜਾ, ਸੋਮ ਨਾਥ ਗੰਗੜ, ਅਸ਼ਵਨੀ ਕੁਮਾਰ ਅਹਾਤਾ ਸ਼ੇਰਜੰਗ ਲੁਧਿਆਣਾ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬਸੀ, ਮਹਿੰਦਰ ਸਿੰਘ ਬਸੀ, ਰਾਮ ਸਿੰਘ ਖੁਰਾਲੀ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ, ਹੈਪੀ ਭੱਟੀ, ਕੇਵਲ ਕ੍ਰਿਸ਼ਨ ਜਲੰਧਰ, ਪਰਸ਼ੋਤਮ ਲਾਲ ਚੋਪੜਾ, ਟਿੰਕੂ ਅਡੋਨ, ਮਹੇਸ਼ ਸੂਦ, ਮਾਸਟਰ ਰਾਜ ਕੁਮਾਰ, ਪੀ. ਐਲ. ਸੂਦ, ਡਾ. ਸਤਪਾਲ, ਮਾਸਟਰ ਰਾਮ ਦਾਸ, ਬਿਜੇਸ਼ਵਰ ਕੁਮਾਰ, ਨਰਿੰਦਰ ਮਿਸਤਰੀ, ਕਿਸ਼ਨ ਸਿੰਘ ਲਹਿਰਾਗਾਗਾ ਸਮੇਤ ਹੋਰ ਸੰਗਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਾਗਾਲੈਂਡ ਦੇ ਰਾਜਪਾਲ ਦਾ ਜਨਮ ਦਿਨ ਸਾਂਝੀ ਰਸੋਈ ’ਚ ਮਨਾਇਆ ਅਗਲੀ ਖ਼ਬਰ ਘਰ ਦੇ ਸਾਹਮਣੇ ਤੋਂ ਬੋਲੈਰੋ ਗੱਡੀ ਚੋਰੀ
Ad Position 24